by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਦੋ ਸਕੂਲਾਂ ਦੇ ਨੇੜੇ ਹੋਏ ਬੰਬ ਧਮਾਕਿਆਂ 'ਚ ਘੱਟੋ-ਘੱਟ25 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪਹਿਲਾ ਧਮਾਕਾ ਪੱਛਮੀ ਕਾਬੁਲ ਵਿੱਚ ਮੁਮਤਾਜ਼ ਸਕੂਲ ਦੇ ਇਲਾਕੇ ਵਿੱਚ ਹੋਇਆ। ਚਸ਼ਮਦੀਦਾਂ ਮੁਤਾਬਕ ਧਮਾਕੇ 'ਚ ਕਈ ਲੋਕ ਜ਼ਖਮੀ ਹੋਏ ਹਨ। ਦੂਜਾ ਧਮਾਕਾ ਰਾਜਧਾਨੀ ਦੇ ਪੱਛਮ ਵਿਚ ਸ਼ੀਆ ਬਹੁਲ ਖੇਤਰ ਦਸ਼ਤ-ਏ-ਬਰਚੀ ਵਿਚ ਇਕ ਸਕੂਲ ਨੇੜੇ ਹੋਇਆ।