ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ 3 ਦਿਨ ਪਹਿਲਾਂ ਲੁਧਿਆਣਾ ’ਚ ਕੰਮ ਦੀ ਭਾਲ ਕਰਨ ਆਏ 26 ਸਾਲਾ ਨੌਜਵਾਨ ਦੀ ਲਾਸ਼ ਥਾਣਾ ਮਿਹਰਬਾਨ ਦੇ ਇਲਾਕੇ ’ਚ ਮਿਲੀ। ਜਾਂਚ ਅਧਿਕਾਰੀ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਪਿੰਡ ਨੂਰਵਾਲਾ ’ਚ ਖੇਤਾਂ ਦੇ ਵਿਚ ਇਕ ਦਰੱਖਤ ਦੇ ਥੱਲੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਮ੍ਰਿਤਕ ਦੀ ਲਾਸ਼ ਕੋਲ ਇਕ ਐਕਟਿਵਾ ਵੀ ਖੜ੍ਹੀ ਹੋਈ ਸੀ, ਜਿਸ ਤੋਂ ਬਾਅਦ ਉਸ ਦੇ ਕਾਗਜ਼ ਕੱਢ ਕੇ ਉਸ ’ਤੇ ਲਿਖੇ ਨੰਬਰ ’ਤੇ ਫੋਨ ਕੀਤਾ ਗਿਆ ਅਤੇ ਉਕਤ ਵਿਅਕਤੀ ਮੌਕੇ ’ਤੇ ਪੁੱਜੇ, ਜਿਸ ਨੇ ਮ੍ਰਿਤਕ ਦੀ ਪਛਾਣ ਆਪਣੇ ਬੇਟੇ ਸਚਿਨ ਭੱਟੀ ਦੇ ਰੂਪ ’ਚ ਕੀਤੀ ਗਈ।
ਮ੍ਰਿਤਕ ਦੇ ਪਿਤਾ ਬਲਵੀਰ ਭੱਟੀ ਨੇ ਦੱਸਿਅਾ ਕਿ ਆਪਣੇ ਕੰਮ ਦੀ ਭਾਲ ’ਚ ਲੁਧਿਆਣਾ ਡੀ. ਐੱਮ. ਸੀ. ਹਸਪਤਾਲ ਲਈ ਆਇਆ ਸੀ। ਬਲਵੀਰ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਕਿਹਾ ਕਿ ਹਸਪਤਾਲ ’ਚ ਨੌਕਰੀਆਂ ਨਿਕਲੀਆਂ ਹਨ ਅਤੇ ਬੇਟਾਂ ਐਕਟਿਵਾ ਲੈ ਕੇ ਲੁਧਿਆਣਾ ਆ ਗਿਆ ਅਤੇ ਜਦੋਂ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੀ ਕਾਫੀ ਭਾਲ ਕੀਤੀ ਪਰ ਕੋਈ ਵੀ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕੇ ਦਿੱਤੀ ਹੈ।