by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ-ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਪਿੰਡ ਮਲਿਕਪੁਰ ਕੋਲ ਇਕ ਕਾਰ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਉਕਤ ਕਾਰ ਪੁੱਲ ਤੋਂ ਹੇਠਾਂ ਭਾਖ਼ੜਾ ਨਹਿਰ ’ਚ ਡਿੱਗ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ’ਚ 1 ਬੱਚਾ, 2 ਔਰਤਾਂ, 2 ਵਿਅਕਤੀ ਸ਼ਾਮਲ ਹਨ।
ਉਥੇ ਹੀ ਕਾਰ ਵਿਚੋਂ ਰਾਜਸਥਾਨ ਦੇ ਸੀਕਰ ਦੇ ਇਕ ਪੁਲਿਸ ਮੁਲਾਜ਼ਮ ਦੀ ਤਸਵੀਰ ਮਿਲੀ ਹੈ ਅਤੇ ਇਕ ਬੀਬੀ ਸਰਿਤਾ ਪੂਨੀਆ ਪਤਨੀ ਸਤੀਸ਼ ਪੂਨੀਆ ਦੇ ਨਾਂ ਦਾ ਆਈ. ਡੀ. ਪਰੂਫ਼ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਨੰਬਰ ਵਾਲੀ ਇਹ ਕਾਰ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਰੂਪਨਗਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਪ੍ਰਾਈਵੇਟ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਵਲੋਂ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।