by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੋਪੜ 'ਚ ਮਾਲ ਗੱਡੀ ਦੇ 16 ਦੇ ਕਰੀਬ ਡੱਬ ਲੀਹੋਂ ਲੱਥ ਗਏ। ਇਹ ਹਾਦਸਾ ਰੋਪੜ ਮੀਆਂਪੁਰ ਵਿਚਕਾਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਜ਼ਦੀਕ ਵਾਪਰਿਆ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਭੱਠਾ ਸਾਹਿਬ ਪਾਠ ਦੇ ਨਜ਼ਦੀਕ ਅਵਾਰਾ ਸਾਨ੍ਹ ਦੇ ਰੇਲ ਗੱਡੀ ਅੱਗੇ ਆਉਣ ਕਾਰਨ ਵਾਪਰਿਆl
ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਗੱਡੀ ਦੇ 16 ਡੱਬੇ ਬੁਰੀ ਤਰ੍ਹਾਂ ਇੱਕ-ਦੂਜੇ 'ਤੇ ਚੜ੍ਹ ਗਏ। ਡੱਬਿਆਂ ਦੇ ਟਕਰਾਉਣ ਨਾਲ ਬਿਜਲੀ ਵਾਲੀ ਰੇਲ ਗੱਡੀ ਨੂੰ ਸਪਲਾਈ ਦੇਣ ਵਾਲੇ ਬਿਜਲੀ ਦੇ ਖੰਭੇ ਵੀ ਬੁਰੀ ਤਰ੍ਹਾਂ ਟੁੱਟ ਗਏ। ਹਾਦਸੇ ਤੋਂ ਕਰੀਬ ਡੇਢ ਘੰਟਾ ਪਹਿਲਾਂ ਹੀ ਹਿਮਾਚਲ ਤੋਂ ਦਿੱਲੀ ਜਾਣ ਵਾਲੀ ਹਿਮਾਚਲ ਐਕਸਪ੍ਰੈੱਸ ਸਵਾਰੀ ਗੱਡੀ ਲੰਘ ਕੇ ਗਈ ਸੀ।