by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਗਾਇਕ ਅਤੇ ਰੈਪਰ ਮਿਲਿੰਦ ਗਾਬਾ ਦਾ ਨਾਂ ਜੁੜ ਰਿਹਾ ਹੈ। ਜੀ ਹਾਂ, ਮਿਲਿੰਦ ਗਾਬਾ ਨੇ ਪ੍ਰੇਮਿਕਾ ਪ੍ਰਿਯਾ ਬੇਨੀਵਾਲ ਨਾਲ ਵਿਆਹ ਕੀਤਾ ਹੈ। ਇਸ ਵਿਆਹ ਦੀ ਤਸਵੀਰਾਂ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪ੍ਰਿਯਾ ਬੇਨੀਵਾਲ ਵਿਆਹ ਦੇ ਜੋੜੇ 'ਚ ਮਿਲਿੰਦ ਦੀ ਲਾੜੀ ਬਣੀ। ਹੱਥਾਂ 'ਚ ਪਿਆਰ ਦੇ ਨਾਂ ਦੀ ਮਹਿੰਦੀ, ਰੈੱਡ ਚੂੜਾ, ਕਲੀਰੇ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਬ੍ਰਾਈਡਲ ਮੇਕਅਪ, ਨੈੱਕਲੈੱਸ ਲਾੜੀ ਬਣੀ ਪ੍ਰਿਯਾ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।
ਮਿਲਿੰਦ ਦੀ ਗੱਲ ਕਰੀਏ ਤਾਂ ਉਹ ਆਫ ਵ੍ਹਾਈਟ ਸ਼ੇਰਵਾਨੀ 'ਚ ਕਾਫੀ ਹੈਂਡਸਮ ਲੱਗ ਰਹੇ ਹਨ। ਸਿਰ 'ਤੇ ਸਿਹਰਾ ਅਤੇ ਹੱਥ 'ਚ ਤਲਵਾਰ ਲਏ ਮਿਲਿੰਦ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ। ਮਿਲਿੰਦ ਗਾਬਾ ਦਾ ਵਿਆਹ ਇਕਦਮ ਸ਼ਾਹੀ ਅੰਦਾਜ਼ 'ਚ ਹੋਇਆ।