by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ‘ਚ ਹੋ ਰਹੀਆਂ 34ਵੀਆਂ ਸਿੱਖ ਖੇਡਾਂ ਦੇ ਕਬੱਡੀ ਮੈਚ ਦੇ ਫਾਈਨਲ ਮੁਕਾਬਲੇ ‘ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲਗੂਲਗਾ ਦੀ ਟੀਮ ਨੇ ਕੱਪ ਜਿੱਤ ਲਿਆ ਹੈ। 29.5/18 ਦੇ ਮੁਕਾਬਲੇ ਨਾਲ ਜੇਤੂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਦੀਪ ਸੁਲਤਾਨ ਸ਼ਮਸਪੁਰ ਪਟਿਆਲਾ ਬੈਸਟ ਰੇਡਰ ਰਹੇ।
ਕਿੰਗਜ ਕਬੱਡੀ ਕਲੱਬ ਮੈਲਬੌਰਨ ਨੂੰ ਜਿੱਥੇ ਹਾਰ ਮਿਲੀ ਉੱਥੇ ਮੰਦਭਾਗੀ ਗੱਲ ਇਹ ਰਹੀ ਕਿ ਟੀਮ ਦਾ ਪਲੇਅਰ ਮੈਚ ਦੌਰਾਨ ਜ਼ਖਮੀ ਹੋ ਗਿਆ ਪਰ ਮੌਕੇ ‘ਤੇ ਮੌਜੂਦ ਦਰਸ਼ਕਾਂ ਅਤੇ ਕਬੱਡੀ ਫੇਡਰੇਸ਼ਨਾ ਵੱਲੋਂ ਤੁਰੰਤ ਹੀ ਜ਼ਖਮੀ ਖਿਡਾਰੀ ਗੋਲਡੀ ਗਾਗੇਵਾਲ ਨੂੰ 50 ਹਜਾਰ ਡਾਲਰ ਦੀ ਵਿੱਤੀ ਮਦਦ ਦਿੱਤੀ ਗਈ। ਇਸ ਦੌਰਾਨ ਹੋਰ ਵੀ ਕਈ ਖੇਡਾਂ ਦੇ ਮੁਕਾਬਲੇ ਹੋਏ। ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਢਿੱਲੋਂ ਨੇ ਜ਼ਖਮੀ ਖਿਡਾਰੀ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਸਦਾ ਵਧੀਆ ਇਲਾਜ ਕਰਵਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਿਤਾਇਆ।