by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਪਤਾਰਾ ’ਚ ਪੈਂਦੀ ਤੱਲ੍ਹਣ ਰੋਡ ’ਤੇ ਪਿੰਡ ਪੂਰਨਪੁਰ ਗੇਟ ਦੇ ਕੋਲ ਧਨੋਆ ਰਿਜ਼ਾਰਟ ਦੇ ਬਾਹਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆਪਣੇ ਭਰਾ ਨੂੰ ਸਕੂਲ ਤੋਂ ਲੈਣ ਜਾ ਰਹੇ 18 ਸਾਲ ਦੇ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਮਾਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਭੁਵਨੇਸ਼ਵਰ ਪੁੱਤਰ ਬਿਲਾਸ ਵਾਸੀ ਪਿੰਡ ਤੱਲ੍ਹਣ ਨੂੰ ਰਾਮਾਮੰਡੀ ਦੇ ਜੌਹਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਥਾਣਾ ਪਤਾਰਾ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਰਕੇ ਨੌਜਵਾਨ ਦੀ ਪਛਾਣ ਵਾਲਿਆਂ ਨੇ ਉਸ ਨੂੰ ਗੋਲ਼ੀ ਮਾਰੀ ਹੈ। ਇਕ ਮਹੀਨਾ ਪਹਿਲਾਂ ਹੀ ਦੋਵੇਂ ਧਿਰਾਂ ’ਚ ਲੜਾਈ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।