ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਛਮੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ 'ਚ ਆਪਣੀ ਲਾਪਤਾ ਧੀ ਨੂੰ ਲੱਭ ਰਹੀ 36 ਸਾਲਾ ਔਰਤ ਨਾਲ ਤਿੰਨ ਲੋਕਾਂ ਵਲੋਂ ਸਮੂਹਕ ਜਬਰ ਜ਼ਨਾਹ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਔਰਤ ਨੇ ਹੋਸ਼ 'ਚ ਆਉਣ 'ਤੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸਿਆ ਕਿ ਉਸ ਨੇ ਘਟਨਾ ਦੇ ਸਿਲਸਿਲੇ 'ਚ ਕੋਲ ਦੇ ਇਕ ਰੈਸਟੋਰੈਂਟ 'ਚ ਵੇਟਰ ਦਾ ਕੰਮ ਕਰਨ ਵਾਲੇ ਤਿੰਨ ਲੋਕਾਂ ਨਵੀਨ ਸਿੰਘ, ਬਿਸ਼ਵ ਮੋਹਨ ਆਚਾਰੀਆ ਤੇ ਅਕਸ਼ੇ ਤਨੇਜਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਦੱਸਿਆ ਕਿ ਉਹ ਆਪਣੀ 17 ਸਾਲਾ ਲਾਪਤਾ ਧੀ ਨੂੰ ਲੱਭ ਰਹੀ ਸੀ, ਇਸ ਦੌਰਾਨ ਉਹ ਇਕ ਵਿਅਕਤੀ ਨੂੰ ਮਿਲੀ, ਜਿਸ ਨੇ ਉਸ ਦੀ ਮਦਦ ਕਰਨ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਔਰਤ ਉਸ ਵਿਅਕਤੀ ਅਤੇ ਉਸ ਦੇ 2 ਦੋਸਤਾਂ ਨਾਲ ਉਨ੍ਹਾਂ ਦੇ ਕਿਰਾਏ ਦੇ ਮਕਾਨ 'ਤੇ ਚੱਲੀ ਗਈ। ਪੁਲਿਸ ਨੇ ਦੱਸਿਆ ਕਿ ਇਸੇ ਦੌਰਾਨ ਦੋਸ਼ੀਆਂ ਨੂੰ ਔਰਤ ਨੂੰ ਕੋਲਡ ਡਰਿੰਕ ਦਿੱਤੀ, ਜਿਸ ਨੂੰ ਪੀ ਕੇ ਉਹ ਬੇਹੋਸ਼ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।