by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਨੌਜਵਾਨ ਖ਼ਾਸੇ ਪ੍ਰਭਾਵਿਤ ਹਨ। ਲੋਕ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਕੰਮ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਸੋਲਾਪੁਰ ਦੇ ਰਹਿਣ ਵਾਲਾ ਨੀਲੇਸ਼ ਨਾਂ ਦਾ ਨੌਜਵਾਨ ਕੇਜਰੀਵਾਲ ‘ਕੰਮ ਦੀ ਰਾਜਨੀਤੀ’ ਤੋਂ ਪ੍ਰਭਾਵਿਤ ਹੋਇਆ ਉਨ੍ਹਾਂ ਨੂੰ ਮਿਲਣ ਲਈ 1600 ਕਿਲੋਮੀਟਰ ਸਾਈਕਲ ਚਲਾਈ ਅਤੇ ਦਿੱਲੀ ਪਹੁੰਚਿਆ। ਕੇਜਰੀਵਾਲ ਨੀਲੇਸ਼ ਨੂੰ ਮਿਲੇ ਅਤੇ ਉਸ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਨੀਲੇਸ਼ ਦਾ ਕਹਿਣਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਰਾਜਨੀਤੀ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਲਈ ਉਨ੍ਹਾਂ ਨੂੰ ਮਿਲਣ ਲਈ ਇੰਨਾ ਲੰਬਾ ਸਫ਼ਰ ਸਾਈਕਲ ਤੋਂ ਤੈਅ ਕਰ ਮਹਾਰਾਸ਼ਟਰ ਤੋਂ ਦਿੱਲੀ ਤੱਕ ਆ ਗਏ। ਇਸ ਨੌਜਵਾਨ ਦਾ ਕੇਜਰੀਵਾਲ ਨੂੰ ਮਿਲਣ ਦਾ ਜਨੂੰਨ ਕਾਬਿਲੇ-ਤਾਰੀਫ਼ ਹੈ।