by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਡਨ 'ਚ ਸਕਾਟਲੈਂਡ ਵਿਚ ਪ੍ਰੈਕਟਿਸ ਕਰਨ ਵਾਲੇ ਭਾਰਤੀ ਮੂਲ ਦੇ 72 ਸਾਲਾ ਇਕ ਡਾਕਟਰ ਨੂੰ 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਨਾਲ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ। ਜਨਰਲ ਪ੍ਰੈਕਟੀਸ਼ਨਰ ਕ੍ਰਿਸ਼ਨਾ ਸਿੰਘ 'ਤੇ ਸਰੀਰ ਦੇ ਅੰਗਾਂ ਨੂੰ ਗ਼ਲਤ ਤਰੀਕੇ ਨਾਲ ਛੂਹਣ ਅਤੇ ਗੰਦੀਆਂ ਗੱਲਾਂ ਕਰਨ ਦੇ ਦੋਸ਼ ਹਨ।
ਹਾਈ ਕੋਰਟ 'ਚ ਸੁਣਵਾਈ ਦੌਰਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਡਾਕਟਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੁੱਝ ਟੈਸਟ ਉਹ ਸਨ, ਜੋ ਉਨ੍ਹਾਂ ਨੇ ਭਾਰਤ 'ਚ ਮੈਡੀਕਲ ਸਿਖਲਾਈ ਦੌਰਾਨ ਸਿੱਖੇ ਸਨ। ਸਰਕਾਰੀ ਵਕੀਲ ਐਂਜੇਲਾ ਗ੍ਰੇ ਨੇ ਅਦਾਲਤ ਨੂੰ ਕਿਹਾ, 'ਡਾ. ਸਿੰਘ ਨਿਯਮਿਤ ਰੂਪ ਨਾਲ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਦਾ ਸੀ।' ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਸਜ਼ਾ ਅਗਲੇ ਮਹੀਨੇ ਤੱਕ ਲਈ ਟਾਲ ਦਿੱਤੀ ਹੈ।