by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਇਕ ਪਿਸਟਲ 32 ਬੋਰ ਨਾਜਾਇਜ਼ ਸਮੇਤ ਮੈਗਜ਼ੀਨ ਅਤੇ 10 ਰੋਂਦ ਜ਼ਿੰਦਾ 32 ਬੋਰ ਸਮੇਤ ਕਾਬੂ ਕਰਕੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਦੇ ਨਾਲ ਮੋੜ ਪਿੰਡ ਕਾਲਾ ਬਾਲਾ ਨੇੜੇ ਨਾਕਾ ਲਗਾਇਆ ਹੋਇਆ ਸੀ।
ਬੁਲਟ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਸ਼ੁਭਮ ਭੰਡਾਰੀ ਪੁੱਤਰ ਸਿਨਾ ਸਵਾਮੀ ਸਬਨ ਭੰਡਾਰੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਲਿਆ। ਨਾਕੇਬੰਦੀ ਦੌਰਾਨ ਤਾਲਾਸ਼ੀ ਲੈਣ ’ਤੇ ਦੋਸ਼ੀ ਸੁਭਮ ਭੰਡਾਰੀ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ 32 ਬੋਰ ਨਾਜਾਇਜ਼ ਸਮੇਤ ਮੈਗਜ਼ੀਨ ਅਤੇ 10 ਰੋਂਦ ਜ਼ਿੰਦਾ 32 ਬੋਰ ਬਰਾਮਦ ਹੋਏ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ।