by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਪੈਦੇ ਗਿੱਲ ਮੋਟਰ ਗੈਰੇਜ ਦੇ ਨੇੜੇ ਪੈਂਦੇ ਪਾਲਮ ਵਿਹਾਰ 'ਚ ਰਸੋਈ ਦੀ ਖਿੜਕੀ ਤੋੜ ਕੇ ਆਰਕੀਟੈਕਟ ਪ੍ਰਵੀਨ ਕੁਮਾਰ ਪੁੱਤਰ ਯਸ਼ਪਾਲ ਦੇ ਘਰੋਂ ਚੋਰ 35 ਹਜ਼ਾਰ ਦੀ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ। ਪ੍ਰਵੀਨ ਕੁਮਾਰ ਨੇ ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੀ ਮਾਤਾ ਕ੍ਰਿਸ਼ਨਾ ਦੇਵੀ ਨੂੰ ਦਵਾਈ ਦਿਵਾਉਣ ਲਈ ਗਿਆ ਸੀ, ਜਦੋਂ ਵਾਪਸ ਘਰ ਆਏ ਤਾਂ ਬਾਹਰੀ ਦਰਵਾਜ਼ੇ ਦਾ ਤਾਲਾ ਖੋਲ੍ਹ ਕੇ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਹੋਇਆ ਸੀ।
ਉਸ ਨੇ ਦੱਸਿਆ ਕਿ ਰਸੋਈ ਦੀ ਖਿੜਕੀ ਤੋੜ ਕੇ ਘਰ 'ਚ ਦਾਖਲ ਹੋਏ ਚੋਰ ਸਟੋਰ 'ਚ ਪਈ ਅਲਮਾਰੀ 'ਚੋਂ ਨਕਦੀ ਅਤੇ ਗਹਿਣੇ ਚੁੱਕ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।