by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਦੇ ਚੇਚਨੀਆ ਗਣਰਾਜ ਦੇ ਨੇਤਾ ਰਮਜ਼ਾਨ ਕਾਦਿਰੋਵ ਨੇ ਦੱਸਿਆ ਹੈ ਕਿ ਮਾਰੀਉਪੋਲ ਚ 1,000 ਤੋਂ ਵੱਧ ਯੂਕ੍ਰੇਨੀ ਫ਼ੌਜਾਂ ਨੇ ਆਤਮ ਸਮਰਪਣ ਕੀਤਾ ਹੈ। ਕਾਦਿਰੋਵ ਨੇ ਟੈਲੀਗ੍ਰਾਮ 'ਤੇ ਲਿਖਿਆ ਕਿ ਯੂਕ੍ਰੇਨੀ ਹਥਿਆਰਬੰਦ ਬਲਾਂ ਦੇ 1,000 ਤੋਂ ਵੱਧ ਮਰੀਨਾਂ ਨੇ ਅੱਜ ਮਾਰੀਉਪੋਲ ਵਿੱਚ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਵਿੱਚੋਂ ਸੈਂਕੜੇ ਜ਼ਖ਼ਮੀ ਹਨ।
ਜ਼ਿਕਰਯੋਗ ਹੈ ਕਿ ਪੂਰਬੀ ਯੂਕ੍ਰੇਨ ਦੇ ਡੋਨੇਟਸਕ ਅਤੇ ਲੁਹਾਨਸਕ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਦੇਣ ਤੋਂ ਬਾਅਦ, ਯੂਕ੍ਰੇਨ ਦੀ ਫ਼ੌਜ ਦੁਆਰਾ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਤੋਂ ਬਚਾਅ ਦੇ ਮੱਦੇਨਜ਼ਰ ਰੂਸ ਨੇ ਯੂਕ੍ਰੇਨ ਵਿਚ ਵਿਸ਼ੇਸ਼ ਮਿਲਟਰੀ ਮੁਹਿੰਮ ਸ਼ੁਰੂ ਕੀਤੀ ਸੀ।