by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਨਵਜੋਤ ਕੌਰ ਸਿੱਧੂ ਦੀ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ’ਚ ਦਾਖਲ ਹਨ। ਸਿੱਧੂ ਨੇ ਟਵੀਟ ਕਰਕੇ ਦੱਸਿਆ, ਮੇਰੀ ਘਰਵਾਲੀ ਪਿਛਲੇ 2 ਦਿਨਾਂ ਤੋਂ ਬੀਮਾਰ ਸੀ। ਇਲਾਜ ਲਈ ਉਹ ਫੋਰਟਿਸ ਹਸਪਤਾਲ ’ਚ ਹਨ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਹੈ। ਸਿੱਧੂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਹਾਲਾਂਕਿ ਸਿੱਧੂ ਨੇ ਇਹ ਨਹੀਂ ਦੱਸਿਆ ਕਿ ਨਵਜੋਤ ਕੌਰ ਦਾ ਕਿਸ ਬੀਮਾਰੀ ਦਾ ਇਲਾਜ ਚੱਲ ਰਿਹਾ ਹੈ।
।ਨਵਜੋਤ ਸਿੱਧੂ ਭਾਸ਼ਣ ਨੇ ਕਿਹਾ ਕਿ ਲੋਕ ਮੈਨੂੰ ਵੀ ਗਾਲ੍ਹਾਂ ਕੱਢਦੇ ਹਨ ਪਰ ਮੈਂ ਉਨ੍ਹਾਂ ਲੋਕਾਂ ਖ਼ਿਲਾਫ਼ ਕੁਝ ਨਹੀਂ ਬੋਲਿਆ, ਜਿਨ੍ਹਾਂ ਨੇ ਕਾਂਗਰਸ ਖ਼ਿਲਾਫ਼ ਕੰਮ ਕੀਤਾ, ਮੈਂ ਅੱਜ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ। ਜਿਵੇਂ ਹੀ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਤਾਂ ਤੁਰੰਤ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦਾ ਨਾਂ ਲੈ ਲਵੇ।