ਕੈਨੇਡਾ ਤੇ ਜਾਪਾਨ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਅਤੇ ਜਾਪਾਨ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਕਿ ਕੈਨੇਡਾ ਰੂਸੀ ਰੱਖਿਆ ਖੇਤਰ 'ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ।ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾ ਇਨ੍ਹਾਂ ਨਵੇਂ ਉਪਾਵਾਂ ਨਾਲ ਰੂਸੀ ਰੱਖਿਆ ਖੇਤਰ ਦੀਆਂ 33 ਇਕਾਈਆਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਜਦੋਂ ਰੂਸ-ਯੂਕ੍ਰੇਨ ਸੰਘਰਸ਼ ਸ਼ੁਰੂ ਹੋਇਆ ਤਾਂ ਕੈਨੇਡਾ ਨੇ ਰੂਸ, ਯੂਕਰੇਨ ਅਤੇ ਬੇਲਾਰੂਸ ਦੇ 700 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ।

ਜਾਪਾਨ ਨੇ ਯੂਕ੍ਰੇਨ 'ਤੇ ਹਮਲੇ ਦੇ ਮੱਦੇਨਜ਼ਰ 398 ਰੂਸੀ ਲੋਕਾਂ ਅਤੇ 28 ਸੰਗਠਨਾਂ 'ਤੇ ਵਾਧੂ ਪਾਬੰਦੀਆਂ ਲਗਾਈਆਂ ਹਨ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ, ਉਨ੍ਹਾਂ 'ਚ ਰੂਸ ਦੇ ਡੂਮਾ ਸੂਬੇ ਦੇ ਮੈਂਬਰ ਵੈਲੇਰੀ ਰਸ਼ਕਿਨ, ਵੈਸੀਲੀ ਪਿਸਕਾਰੇਵ, ਪਿਓਤਰ ਟਾਲਸਟਾਏ, ਲਿਓਨਿਡ ਸਲੂਟਸਕੀ, ਇਰੀਨਾ ਯਾਰੋਵਾਯਾ ਅਤੇ ਹੋਰ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਫ਼ੌਜੀ ਕਰਮਚਾਰੀਆਂ ਤੋਂ ਇਲਾਵਾ ਜਲ ਸੈਨਾ ਦੇ ਕਮਾਂਡਰ-ਇਨ-ਚੀਫ ਨਿਕੋਲਾਈ ਯੇਵਮੇਨੋਵ, ਜਲ ਸੈਨਾ ਦੇ ਪਹਿਲੇ ਡਿਪਟੀ ਕਮਾਂਡਰ-ਇਨ-ਚੀਫ ਵਲਾਦੀਮੀਰ ਕਾਸਾਟੋਨੋਵ, ਰੂਸੀ ਫ਼ੌਜ ਦੇ ਕਮਾਂਡਰ-ਇਨ-ਚੀਫ ਓਲੇਗ ਸਲਯੁਕੋਵ ਅਤੇ ਹੋਰਾਂ 'ਤੇ ਪਾਬੰਦੀ ਲਗਾਈ ਜਾਵੇਗੀ।