by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਵਿਖੇ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਅੱਗ ਲੱਗਣ ਕਰਕੇ 7 ਸਾਲਾ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਜਗਤਪੁਰਾ ’ਚ ਖੇਤਾਂ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੀ 7 ਸਾਲਾ ਬੱਚੀ ਖ਼ੁਸ਼ੀ ਪੁੱਤਰੀ ਮਨੋਜ ਕੁਮਾਰ ਮਾਚਿਸ ਦੀ ਡੱਬੀ ਨਾਲ ਖੇਡਦੇ-ਖੇਡਦੇ ਅਚਾਨਕ ਅੱਗ ਦੀ ਲਪੇਟ ’ਚ ਆ ਗਈ।
ਇਸ ਨਾਲ 60 ਫ਼ੀਸਦੀ ਬੱਚੀ ਝੁਲਸ ਗਈ। ਮੌਕੇ ’ਤੇ ਉਸ ਨੂੰ ਪਹਿਲਾਂ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਜਲੰਧਰ ਦੇ ਸਿਵਲ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਇਥੇ ਜ਼ਖ਼ਮਾਂ ਦੀ ਤਾਬ ਨਾਲ ਝੱਲਦੇ ਹੋਏ ਖ਼ੁਸ਼ੀ ਨੇ ਦਮ ਤੋੜ ਦਿੱਤਾ।