ਚਮਕਦਾਰ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਚਿਹਰੇ ਲਈ ਵਰਤੋ ਘਰੇਲੂ ਨੁਸਖੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਦਾਗ, ਚਮਕਦਾਰ ਸਕਿਨ ਪਾਉਣਾ ਹਰ ਕੋਈ ਚਾਹੁੰਦਾ ਹੈ ਪਰ ਤੇਜ਼ ਧੁੱਪ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਜ਼ਿਆਦਾਤਰ ਤੇਲੀ ਚਮੜੀ ਵਾਲੇ ਲੋਕਾਂ ਨੂੰ ਹੁੰਦੀਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਮਹਿੰਗੇ-ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ।

ਕੇਲਾ - ਕੇਲਾ ਖਾਣਾ ਸਿਹਤ ਅਤੇ ਸਕਿਨ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੇਲਾ ਸਕਿਨ ਦੇ ਡੈਮੇਜ ਟਿਸ਼ੂ ਨੂੰ ਠੀਕ ਕਰਨ ਦੇ ਨਾਲ-ਨਾਲ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ।

ਖੀਰਾ ਅਤੇ ਨਿੰਬੂ - ਖੁੱਲ੍ਹੇ ਪੋਰ ਨੂੰ ਬੰਦ ਕਰਨ ਲਈ ਨਿੰਬੂ ਅਤੇ ਖੀਰੇ ਦਾ ਇਸਤੇਮਾਲ ਕਰੋ। ਖੀਰੇ ਦੇ ਰਸ 'ਚ ਨਿੰਬੂ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਹਫਤੇ 'ਚ ਹੀ ਪੋਰ ਬੰਦ ਹੋ ਜਾਣਗੇ।

ਆਈਸ ਕਿਊਬ - ਆਈਸ ਕਿਊਬ ਨਾਲ ਖੁੱਲ੍ਹੇ ਪੋਰ ਆਸਾਨੀ ਨਾਲ ਬੰਦ ਹੋ ਜਾਂਦੇ ਹਨ। ਪੋਰਸ ਬੰਦ ਕਰਨ ਲਈ 15 ਤੋਂ 20 ਮਿੰਟ ਲਈ ਆਈਲ ਕਿਊਬ ਲਗਾਓ ਪਰ ਧਿਆਨ ਰੱਖੋ ਕਿ ਆਈਸ ਕਿਊਬ ਨੂੰ ਸਿਧਾ ਚਿਹਰੇ 'ਤੇ ਨਾ ਲਗਾਓ ਕਿਸੇ ਕੱਪੜੇ 'ਚ ਬੰਨ ਕੇ ਇਸ ਦਾ ਇਸਤੇਮਾਲ ਕਰੋ।