ਸੀਡਰ ਰੈਪਿਡਸ ‘ਚ ਨਾਈਟ ਕਲੱਬ ਦੌਰਾਨ ਗੋਲੀਬਾਰੀ, 2 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ 'ਚ ਲੋਵਾ ਸੂਬੇ ਦੇ ਸੀਡਰ ਰੈਪਿਡਸ ਸਥਿਤ ਇਕ ਨਾਈਟ ਕਲੱਬ 'ਚ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਟੈਬੂ ਨਾਈਟਕਲੱਬ ਅਤੇ ਲਾਊਂਜ 'ਚ ਹੋਈ ਅਤੇ ਸ਼ਹਿਰ 'ਚ ਗਸ਼ਤ ਕਰ ਰਹੇ ਅਧਿਕਾਰੀ ਤੁਰੰਤ ਉਥੇ ਪਹੁੰਚ ਗਏ।

ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਅਤੇ ਉਨ੍ਹਾਂ ਨੇ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ। ਪੁਲਸ ਨੇ ਹਾਲਾਂਕਿ ਕਿਹਾ ਕਿ ਜਨਤਾ ਲਈ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ ਪੀੜਤਾਂ ਦੇ ਨਾਂ ਜਾਂ ਜ਼ਖਮੀਆਂ ਦੀ ਸਥਿਤੀ ਦਾ ਵੀ ਖੁਲਾਸਾ ਨਹੀਂ ਕੀਤਾ। ਕਲੱਬ ਦੇ ਮਾਲਕ, ਮਾਡ ਵਿਲੀਅਮਸ ਨੇ ਸੀਡਰ ਰੈਪਿਡਸ ਗਜਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੋਲੀਬਾਰੀ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈ।