by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ’ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਦੇ ਉੱਪ-ਵੈਰੀਐਂਟ XE ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇਕ ਵਿਅਕਤੀ XE ਵੈਰੀਐਂਟ ਨਾਲ ਪੀੜਤ ਮਿਲਿਆ ਹੈ। ਉਕਤ ਵਿਅਕਤੀ ਪਿਛਲੇ ਮਹੀਨੇ ਪੀੜਤ ਪਾਇਆ ਗਿਆ ਸੀ ਅਤੇ ਬਾਅਦ ’ਚ ਮੁੰਬਈ ਪਰਤ ਗਿਆ ਸੀ ਪਰ ਉਸ ਦੇ XE ਉੱਪ-ਵੈਰੀਐਂਟ ਨਾਲ ਪੀੜਤ ਪਾਏ ਜਾਣ ਦੀ ਰਿਪੋਰਟ ਨੂੰ ਮਿਲੀ।
ਉਨ੍ਹਾਂ ਦੱਸਿਆ ਕਿ ਕੱਲ੍ਹ ਮਿਲੇ ਨਤੀਜਿਆਂ ਮੁਤਾਬਕ ਉਹ ਓਮੀਕ੍ਰੋਨ ਦੇ ਉੱਪ-ਵੈਰੀਐਂਟ ਤੋਂ ਪੀੜਤ ਸੀ। ਜਾਣਕਾਰੀ ਅਨੁਸਾਰ ਉਹ ਵਿਅਕਤੀ ਕਿਸੇ ਕੰਮ ਦੇ ਸਿਲਸਿਲੇ ’ਚ ਵਡੋਦਰਾ ਆਇਆ ਸੀ ਅਤੇ ਇਕ ਹੋਟਲ ’ਚ ਰੁਕਿਆ ਸੀ। ਬੁਖ਼ਾਰ ਹੋਣ ’ਤੇ ਉਸ ਨੇ ਇਕ ਨਿੱਜੀ ਲੈਬਾਰਟਰੀ ’ਚ ਆਪਣੀ ਕੋਵਿਡ-19 ਜਾਂਚ ਕਰਵਾਈ ਸੀ, ਜਿਸ ’ਚ ਉਹ ਕੋਵਿਡ ਤੋਂ ਪੀੜਤ ਪਾਇਆ ਗਿਆ ਸੀ।