ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਰਸੀ 'ਤੇ ਖਤਰੇ ਦੇ ਵਿਚਕਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ। ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤੇ ਦੇ ਸੰਬੰਧ ਵਿਚ ਉਪ ਪ੍ਰਧਾਨ ਦੇ ਫੈਸਲੇ ਨੂੰ ਖਾਰਿਜ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ’ਤੇ ਖੇਦ ਹੈ। ਉਨ੍ਹਾਂ ਕਿਹਾ ਕਿ ਮੈਂ ਨਿਅਾਪਾਲਿਕਾ ਦਾ ਸਨਮਾਨ ਕਰਦਾ ਹਾਂ ਪਰ ਸੁਪਰੀਮ ਕੋਰਟ ਨੂੰ ਫੈਸਲਾ ਸੁਣਾਉਣ ਤੋਂ ਪਹਿਲਾਂ ਧਮਕੀ ਭਰੀ ਚਿੱਠੀ ’ਤੇ ਗੌਰ ਕਰਨਾ ਚਾਹੀਦਾ ਸੀ।
ਉਨ੍ਹਾਂ ਅਾਪਣੇ ਗੁਅਾਂਢੀ ਦੇਸ਼ ਦੀ ਉਦਾਹਰਣ ਦਿੰਦੇ ਹੋਏ ਕਿਹਾ, ਭਾਰਤ ਨੂੰ ਦੇਖੋ ਜੋ ਸਾਡੇ ਨਾਲ ਹੀ ਅਾਜ਼ਾਦ ਹੋਇਅਾ। ਉਹ ਇਕ ਖੁੱਦਾਰ ਮੁਲਕ ਹੈ। ਕਿਸੇ ਵੀ ਵਿਦੇਸ਼ੀ ਤਾਕਤ ਦੀ ਮਜਾਲ ਨਹੀਂ ਹੈ, ਜੋ ਭਾਰਤ ਵਿਚ ਅਜਿਹਾ ਕਰ ਕੇ ਦਿਖਾਏ। ਉਨ੍ਹਾਂ ਕਿਹਾ ਕਿ ਸਾਡੀ ਵਿਦੇਸ਼ ਨੀਤੀ ਭਾਰਤ ਵਰਗੀ ਹੋਣੀ ਚਾਹੀਦੀ ਹੈ।
ਇਮਰਾਨ ਖਾਨ ਨੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦਾ ਮਜ਼ਾਕ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੇ ਜਨ ਪ੍ਰਤੀਨਿਧੀ ਅਾਪਣੇ ਜ਼ਮੀਰ ਵੇਚ ਰਹੇ ਹਨ। ਨੇਤਾ ਰਿਸ਼ਵਤ ਲੈ ਕੇ ਸਰਕਾਰ ਡੇਗ ਰਹੇ ਹਨ। ਮੈਂ ਸੁਪਨੇ ਦੇਖਿਅਾ ਕਰਦਾ ਸੀ ਕਿ ਦੇਸ਼ ਨੂੰ ਨਵੀਅਾਂ ਉਚਾਈਅਾਂ ’ਤੇ ਲਿਜਾਣਾ ਹੈ।