ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਿੱਦੜਬਾਹਾ 'ਚ ਨਸ਼ਾ ਵੇਚਣ ਦੇ ਮਾਮਲੇ ਵਿਚ ਰੇਡ ਕਰਨ ਗਈ ਪੁਲਿਸ ਪਾਰਟੀ ’ਤੇ ਕਥਿਤ ਦੋਸ਼ੀ ਵਲੋਂ ਆਪਣੀ ਮਾਤਾ, ਭਰਾ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਪੁਲਿਸ ਪਾਰਟੀ ’ਤੇ ਹਮਲਾ ਕਰਨ, ਏ. ਐੱਸ. ਆਈ. ਦੀ ਵਰਦੀ ਪਾੜ੍ਹਣ, ਪੁਲਿਸ ਮੁਲਾਜ਼ਮਾਂ ਨੂੰ ਆਪਣੇ ਘਰ 'ਚ ਬੰਦੀ ਬਣਾਉਣ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਪੁਲਸ ਪਾਰਟੀ 'ਤੇ ਕੁੱਤਾ ਛੱਡਣ ਦੇ ਦੋਸ਼ ਵਿਚ ਥਾਣਾ ਗਿੱਦੜਬਾਹਾ ਪੁਲਿਸ ਨੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਡੀ. ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਕਥਿਤ ਦੋਸ਼ੀ ਨਰਿੰਦਰ ਕੁਮਾਰ ਉਰਫ ਬੰਟੀ ਵਾਸੀ ਦਸਮੇਸ਼ ਨਗਰ ਗਿੱਦੜਬਾਹਾ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਸੰਨੀ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਖਟੀਕ ਮੁਹੱਲਾ ਗਿੱਦੜਬਾਹਾ ਤੇ ਲਖਣਪਾਲ ਵਾਸੀ ਵਾਲਮੀਕ ਮੁਹੱਲਾ ਗਿੱਦੜਬਾਹਾ ਵਿਰੁੱਧ ਮਾਮਲਾ ਦਰਜ ਕੀਤਾ ਸੀ। ਪੁਲਿਸ ਵਲੋਂ ਉਕਤ ਮਾਮਲੇ ’ਚ ਕਥਿਤ ਦੋਸ਼ੀ ਲਖਣਪਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੀਤੀ ਗਈ ਪੁੱਛਗਿੱਛ ’ਤੇ ਲਖਣਪਾਲ ਨੇ ਦੱਸਿਆ ਕਿ ਯੋਗੇਸ਼ ਕੁਮਾਰ ਉਰਫ ਮੀਤੂ ਨਾਮੀ ਵਿਅਕਤੀ ਉਨ੍ਹਾਂ ਕੋਲ ਨਸ਼ਾ ਸਪਲਾਈ ਕਰਦਾ ਹੈ।
ਇਸ ਉਪਰੰਤ ਪੁਲਸ ਪਾਰਟੀ ਨੇ ਉਕਤ ਯੋਗੇਸ਼ ਕੁਮਾਰ ਦੇ ਘਰ ਦਸਮੇਸ਼ ਨਗਰ ਗਿੱਦੜਬਾਹਾ ਵਿਖੇ ਰੇਡ ਕੀਤੀ ਤਾਂ ਯੋਗੇਸ਼ ਕੁਮਾਰ, ਇਸਦੇ ਭਰਾ ਮੁਕੇਸ਼ ਕੁਮਾਰ ਉਰਫ ਗੋਰੀ, ਮਾਤਾ ਸੰਤੋਸ਼ ਦੇਵੀ, ਜਸਵੰਤ ਰਾਏ ਉਰਫ ਸੀਤੂ ਪੁੱਤਰ ਹਰੀ ਚੰਦ ਰੇਡ ਕਰਨ ਗਈ ਪੁਲਿਸ ਪਾਰਟੀ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।