ਨਿਊਜ਼ ਡੈਸਕ : ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੋਹ ਰਹੀਆਂ ਕੀਮਤਾਂ ਤੋਂ ਬਾਅਦ ਹੁਣ ਆਮ ਆਦਮੀ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਵੀ ਨਹੀਂ ਪੀ ਸਕਦਾ। ਨਿੰਬੂ ਦੇ ਭਾਅ ਵੀ ਹੁਣ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਗਰਮੀਆਂ 'ਚ ਵਧਦੇ ਤਾਪਮਾਨ ਦੇ ਵਿਚਕਾਰ ਨਿੰਬੂ ਦੀ ਮੰਗ ਵੀ ਕਾਫੀ ਵਧ ਗਈ ਹੈ, ਜਿਸ ਕਾਰਨ ਕਈ ਥਾਵਾਂ 'ਤੇ ਨਿੰਬੂ ਦਾ ਭਾਅ 300 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ। ਆਲਮ ਇਹ ਹੈ ਕਿ ਕਈ ਥਾਵਾਂ 'ਤੇ ਸਿਰਫ ਇਕ ਨਿੰਬੂ 10 ਰੁਪਏ 'ਚ ਮਿਲਦਾ ਹੈ। “ਇਕ ਸਬਜ਼ੀ ਥੋਕ ਵਿਕਰੇਤਾ ਨੇ ਦੱਸਿਆ ਕਿ ਪਿਛਲੇ ਸਾਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ 'ਚ ਚੱਕਰਵਾਤ ਦੌਰਾਨ, ਨਿੰਬੂ ਦੇ ਪੌਦਿਆਂ ਨੂੰ ਭਾਰੀ ਨੁਕਸਾਨ ਹੋਇਆ ਸੀ। ਦਿੱਲੀ, ਨੋਇਡਾ ਸਮੇਤ ਦੇਸ਼ ਦੇ ਇਨ੍ਹਾਂ ਸ਼ਹਿਰਾਂ 'ਚ ਨਿੰਬੂ ਦੀ ਕੀਮਤ ਕਿਸ ਹੱਦ ਤਕ ਪਹੁੰਚ ਗਈ ਹੈ।
ਦਿੱਲੀ ਦੇ ਬਾਜ਼ਾਰ 'ਚ ਵੀ ਪਿਛਲੇ ਕੁਝ ਦਿਨਾਂ ਤੋਂ ਨਿੰਬੂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ। ਨੋਇਡਾ 'ਚ ਨਿੰਬੂ 250 ਤੋਂ 300 ਰੁਪਏ ਪ੍ਰਤੀ ਕਿਲੋ ਵੱਖ-ਵੱਖ ਭਾਅ 'ਤੇ ਵਿਕ ਰਿਹਾ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਹੀ ਨਿੰਬੂ ਦੇ ਭਾਅ ਕਾਫੀ ਵਧ ਗਏ ਹਨ, ਪਿਛਲੇ ਹਫਤੇ ਜੋ ਨਿੰਬੂ 200 ਰੁਪਏ ਕਿਲੋ ਵਿਕ ਰਿਹਾ ਸੀ, ਉਹ ਹੁਣ 250 ਰੁਪਏ ਕਿਲੋ ਤੋਂ ਵੀ ਟੱਪ ਗਿਆ ਹੈ।