by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀਲੰਕਾ ਵਿਚ ਵਧਦੇ ਆਰਥਿਕ ਅਤੇ ਸਿਆਸੀ ਸੰਕਟ ਦਰਮਿਆਨ ਭਾਰਤ ਨੇ ਉਸ ਨੂੰ ਪੈਟਰੋਲ ਅਤੇ ਡੀਜ਼ਲ ਦੀ ਖੇਪ ਉਪਲੱਬਧ ਕਰਾਈ ਹੈ। ਸ੍ਰੀਲੰਕਾ 'ਚ ਭਾਰਤੀ ਦੂਤਘਰ ਨੇ ਟਵੀਟ ਕਰਕੇ ਕਿਹਾ 24 ਘੰਟਿਆਂ 'ਚ ਸ੍ਰੀਲੰਕਾ ਨੂੰ 36,000 ਮੀਟ੍ਰਿਕ ਟਨ ਪੈਟਰੋਲ ਅਤੇ 40,000 ਮੀਟ੍ਰਿਕ ਟਨ ਡੀਜ਼ਲ ਦੀ ਇਕ-ਇਕ ਖੇਪ ਪਹੁੰਚਾਈ ਗਈ ਹੈ।
ਇਸ ਨੇ ਨਾਲ ਹੀ ਭਾਰਤੀ ਮਦਦ ਤਹਿਤ ਵੱਖ-ਵੱਖ ਕਿਸਮਾਂ ਦੇ ਤੇਲ ਦੀ ਕੁੱਲ ਸਪਲਾਈ ਹੁਣ ਤੱਕ 270,000 ਮੀਟ੍ਰਿਕ ਟਨ ਤੋਂ ਜ਼ਿਆਦਾ ਹੋ ਗਈ ਹੈ।' ਦੱਸ ਦਈਏ ਕਿ ਸ੍ਰੀਲੰਕਾ ਵਿਚ ਤੇਲ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਅਤੇ ਲੰਬੇ ਸਮੇਂ ਤੱਕ ਬਿਜਲੀ ਕਟੌਤੀ ਕਾਰਨ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।