ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਨੂੰ ਕਰਜ਼ ਹੇਠ ਦਬਾਉਣ ਦੇ ਮਾਮਲੇ 'ਚ ਇਮਰਾਨ ਖਾਨ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਮਰਾਨ ਖਾਨ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ 'ਚ ਪਾਕਿਸਤਾਨ 'ਤੇ ਇੰਨਾ ਜ਼ਿਆਦਾ ਜਨਤਕ ਕਰਜ਼ ਹੋ ਗਿਆ ਹੈ ਜਿੰਨਾ ਪੂਰੇ 75 ਸਾਲ 'ਚ ਨਹੀਂ ਹੋਇਆ ਸੀ। ਉਹ ਵੀ ਉਦੋਂ ਇਮਰਾਨ ਨੇ ਕਿਹਾ ਸੀ ਕਿ ਉਹ ਲੋਨ ਨਹੀਂ ਲੈਣਗੇ। ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਵਿਦੇਸ਼ਾਂ ਤੋਂ ਕਰਜ਼ ਨਹੀਂ ਲੈਣਗੇ ਪਰ ਹਕੀਕਤ ਇਸ ਤੋਂ ਉਲਟ ਰਹੀ।
ਇਮਰਾਨ ਨੇ ਆਪਣੇ ਸ਼ਾਸਨਕਾਲ 'ਚ 18 ਟ੍ਰਿਲਿਅਨ ਰੁਪਏ ਦਾ ਜਨਤਕ ਕਰਜ਼ ਜੋੜ ਕੇ ਦੇਸ਼ ਨੂੰ ਕੰਗਾਲ ਬਣਾ ਦਿੱਤਾ। ਇਮਰਾਨ ਸਰਕਾਰ ਦਾ ਇਹ ਕਰਜ਼ ਪਿਛਲੇ 75 ਸਾਲ 'ਚ ਪਾਕਿਸਤਾਨ ਸਰਕਾਰ ਵਲੋਂ ਜੋੜੇ ਗਏ ਜਨਤਕ ਕਰਜ਼ ਤੋਂ ਵੀ ਜ਼ਿਆਦਾ ਹੈ। ਇਹ ਖੁਲਾਸਾ ਖੁਦ ਪਾਕਿਸਤਾਨ ਦੇ ਰਿਜ਼ਰਵ ਬੈਂਕ ਕਹੇ ਜਾਣ ਵਾਲੇ ਸਟੇਟ ਬੈਂਕ ਆਫ ਪਾਕਿਸਤਾਨ ਨੇ ਕੀਤਾ ਹੈ।
ਇਸ 'ਚ ਇਮਰਾਨ ਰਾਜ 'ਚ ਪਿਛਲੇ ਸਾਢੇ ਤਿੰਨ ਸਾਲ 'ਚ ਲਿਆ ਗਿਆ। 18.1 ਟ੍ਰਿਲਿਅਨ ਰੁਪਏ ਦਾ ਕਰਜ਼ ਸ਼ਾਮਲ ਹੈ। ਇਸ ਤੋਂ ਪਹਿਲੇ ਇਮਰਾਨ ਖਾਨ ਦੀਆਂ ਦੋ ਵਿਰੋਧੀ ਪਾਰਟੀਆਂ ਪੀ.ਐੱਮ.ਐੱਲ. ਐੱਨ ਅਤੇ ਪੀ.ਪੀ.ਪੀ. ਨੇ ਪਿਛਲੇ 10 ਸਾਲ 'ਚ 18 ਟ੍ਰਿਲਿਅਨ ਦਾ ਜਨਤਕ ਕਰਜ਼ ਜੋੜਿਆ ਸੀ। ਇਸ ਅੰਕੜੇ ਨੂੰ ਇਮਰਾਨ ਖਾਨ ਨੇ ਸਾਢੇ ਤਿੰਨ ਸਾਲ 'ਚ ਹੀ ਪਾਰ ਕਰ ਲਿਆ।