by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਲਿਬਰਟੀ ਚੌਕ ਲਾਗੇ ਇਕ ਸ਼ਰਾਬੀ ਪਤੀ ਨੇ ਜਦ ਆਪਣੀ ਪਤਨੀ ਕੋਲੋਂ ਸ਼ਰਾਬ ਪੀਣ ਲਈ ਪੈਸੇ ਮੰਗੇ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਗੁੱਸੇ ਵਿਚ ਆਏ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ। ਰੇਨੂੰ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਜਿੰਨੀ ਵੀ ਕਮਾਈ ਕਰਦਾ ਹੈ, ਉਹ ਸ਼ਰਾਬ ਵਿਚ ਉਡਾ ਦਿੰਦਾ ਹੈ। ਉਸ ਨੇ ਦਸਿਆ ਕਿ ਉਹ ਲਿਬਰਟੀ ਚੌਕ ਤੋਂ ਲੰਘ ਰਹੇ ਸਨ ਕਿ ਉਸ ਦਾ ਪਤੀ ਉਸ ਕੋਲੋਂ ਸ਼ਰਾਬ ਵਾਸਤੇ ਪੈਸੇ ਮੰਗਣ ਲੱਗਾ। ਉਸ ਨੇ ਨਾਂ ਕਰ ਦਿੱਤੀ।
ਇਸ ਤੋਂ ਬਾਅਦ ਉਹ ਰਸਤੇ ਵਿਚ ਵਿਵਾਦ ਕਰਨ ਲੱਗ ਪਿਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗਾ। ਜਦ ਉਸ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦਾਤ ਉਸਦੀ ਬਾਂਹ 'ਤੇ ਦੇ ਮਾਰਿਆ। ਉਹ ਲਹੂ ਲੁਹਾਨ ਹੋ ਗਈ। ਹਮਲਾ ਕਰਨ ਤੋਂ ਬਾਅਦ ਉਸ ਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।