by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : MP ਗੁਰਜੀਤ ਸਿੰਘ ਔਜਲਾ ਨੇ ਭਾਰਤ-ਪਕਿਸਤਾਨ ਦੀ 425 ਕਿਲੋਮੀਟਰ ਦੀ ਸਰਹੱਦੀ ਪੱਟੀ ’ਤੇ ਕੰਡਿਆਲੀ ਤਾਰਾਂ ਤੋਂ ਪਾਰ ਖੇਤੀ ਕਰਨ ਵਾਲੇ ਸਰਹੱਦੀ ਕਿਸਾਨਾਂ ਦਾ ਸੈਂਕੜੇ ਕਰੋੜ ਰੁਪਿਆ ਮੁਆਵਜ਼ਾ ਰੋਕੇ ਜਾਣ ਦਾ ਮੁੱਦਾ ਲੋਕ ਸਭਾ 'ਚ ਉਠਾਇਆ। ਪੰਜਾਬ ਦੇ ਸਾਰੇ ਸਰਹੱਦੀ ਕਿਸਾਨਾਂ ਦੇ ਮੁਆਵਜ਼ੇ ਦੇ ਨਾਲ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਆਟਾਰੀ, ਲੋਪੋਕੇ ਅਤੇ ਤਹਿਸੀਲ ਅਜਨਾਲਾ ਦੇ ਕਰੀਬ 3801 ਏਕੜ ਇਕ ਕਨਾਲ 18 ਮਰਲੇ ਰਕਬੇ ਦਾ ਬਣਦਾ ਪ੍ਰਤੀ ਸਾਲ ਦਾ ਮੁਆਵਜ਼ਾ, ਜੋ ਪ੍ਰਤੀ ਸਾਲ 38012438 ਰੁਪਏ ਬਣਦਾ ਹੈ, 2018, 2019, 2021, 2022 ਦਾ ਬਕਾਇਆ ਪਿਆ ਹੈ।
ਗੁਰਜੀਤ ਔਜਲਾ ਨੇ ਕਿਹਾ ਸਰਹੱਦੀ ਕਿਸਾਨਾਂ ਪ੍ਰਤੀ ਭਾਰਤ ਸਰਕਾਰ ਦਾ ਇਹ ਰਵੱਈਆ ਸਰਹੱਦੀ ਕਿਸਾਨਾਂ ਨੂੰ ਬਹੁਤ ਮੁਸ਼ਕਾਲਾਂ ਵਿੱਚ ਪਾ ਰਿਹਾ ਹੈ । ਔਜਲਾ ਵੱਲੋਂ ਸਰਹੱਦੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਇਕ ਵਾਰ ਲੋਕ ਸਭਾ ਵਿਚ ਅੱਜ ਪੂਰੇ ਜੋਸ਼ ਨਾਲ ਉਠਾਏ ਜਾਣ ਦੀ ਕਿਸਾਨ ਯੂਨੀਆਨਾਂ ਨੇ ਵੀ ਸ਼ਲਾਘਾ ਕੀਤੀ ਹੈ।