ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਇੱਥੇ ਨਾਬਾਲਗ ਸਹੇਲੀਆਂ ਨੂੰ ਵਰਗਲਾ ਕੇ 2 ਨੌਜਵਾਨ ਹੋਟਲ ’ਚ ਲਏ ਗਏ, ਜਿੱਥੇ ਇਕ ਕੁੜੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਨ੍ਹਾਂ ਕੁੜੀਆਂ ਨੂੰ ਬਰਾਮਦ ਕਰਨ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ। ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ 15 ਸਾਲਾ ਧੀ ਆਪਣੀ 14 ਸਾਲਾ ਸਹੇਲੀ ਨਾਲ ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ, ਜਿਨ੍ਹਾਂ ਦੀ ਕਾਫੀ ਤਲਾਸ਼ ਕੀਤੀ ਗਈ।
ਤਲਾਸ਼ ਦੌਰਾਨ ਪਤਾ ਲੱਗਾ ਕਿ ਦੋਵੇਂ ਕੁੜੀਆਂ ਜਲੰਧਰ ਦੇ ਇਕ ਹੋਟਲ ’ਚ ਮੌਜੂਦ ਹਨ, ਜਿਨ੍ਹਾਂ ਨੂੰ ਉੱਥੋਂ ਬਰਾਮਦ ਕਰ ਲਿਆ ਗਿਆ। 15 ਸਾਲਾ ਕੁੜੀ ਨੇ ਦੱਸਿਆ ਕਿ ਅਜੇ ਪੁੱਤਰ ਰਾਮ ਅਜੋਰ ਵਾਸੀ ਨਿਊ ਸਤਿਗੁਰੂ ਨਗਰ, ਲੁਧਿਆਣਾ ਉਸ ਦਾ ਦੋਸਤ ਹੈ ਅਤੇ ਅੱਗੇ ਰਿਤੇਸ਼ ਕੁਮਾਰ ਪੁੱਤਰ ਸ਼ਿਵਜੀ, ਅਜੇ ਦਾ ਦੋਸਤ ਹੈ। ਅਜੇ ਅਤੇ ਰਿਤੇਸ਼ ਸਾਨੂੰ ਜਲੰਧਰ ਇਕ ਹੋਟਲ ’ਚ ਲੈ ਗਏ। ਜਿੱਥੇ ਅਜੇ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਰਿਤੇਸ਼ ਨੇ ਮੇਰੀ 14 ਸਾਲਾ ਸਹੇਲੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ 15 ਸਾਲਾ ਨਾਬਾਲਗ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਅਜੇ ਅਤੇ ਰਿਤੇਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।