by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਦੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੇ ਇਕ ਵਾਰ ਫਿਰ ਹਿੰਦੁਸਤਾਨ ਦਾ ਝੰਡਾ ਵਿਦੇਸ਼ੀ ਧਰਤੀ ਬੈਲਜੀਅਮ ’ਤੇ ਲਹਿਰਾ ਦਿੱਤਾ ਹੈ। ਤਰੁਣ ਸ਼ਰਮਾ ਨੇ ਬੈਲਜੀਅਮ ’ਚ ਆਯੋਜਿਤ ਅੰਤਰਰਾਸ਼ਟਰੀ ਪੈਰਾ ਕਰਾਟੇ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਹਾਸਲ ਕੀਤਾ ਹੈ।
ਤਰੁਣ ਸ਼ਰਮਾ ਨੇ ਦੱਸਿਆ ਕਿ 19 ਦੇਸ਼ਾਂ ਦੇ ਖਿਡਾਰੀਆਂ ਨੇ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਉਸਦੀ ਸਿਲੈਕਸ਼ਨ ਅਗਸਤ ’ਚ ਹੋਣ ਜਾ ਰਹੀ ਵਰਲਡ ਕੱਪ ਬੁਡਾਪੇਸਟ ਹੰਗਰੀ ਵਿਚ ਹੋਈ ਹੈ। ਇਸ ਮੌਕੇ ’ਤੇ ਏਰਿਕ ਚੇਅਰਮੈਨ ਆਈ ਕਰਾਟੇ ਗਲੋਬਲ, ਏਟੀਲਾ ਜਨਰਲ ਸੈਕਰੇਟਰੀ ਆਈ ਕਰਾਟੇ ਗਲੋਬਲ ਮੌਜੂਦ ਸਨ