by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਮਸ਼ਹੂਰ ਗਾਇਕ ਮੀਕਾ ਸਿੰਘ ਹਾਲ ਹੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਹਨ। ਇਸ ਮੁਲਾਕਾਤ ਦੀ ਤਸਵੀਰ ਮੀਕਾ ਸਿੰਘ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਜਿਸ 'ਚ ਮੀਕਾ ਸਿੰਘ ਲਿਖਦੇ ਹਨ, ‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਉਹ ਸ਼ਖ਼ਸ ਜਿਸ ਨੇ ਆਪਣਾ ਕਰੀਅਰ ਕਲਾਕਾਰ ਵਜੋਂ ਸ਼ੁਰੂ ਕੀਤਾ। ਇਨ੍ਹਾਂ ਨੇ ਜ਼ਿੰਦਗੀ ’ਚ ਬਹੁਤ ਸਾਰੇ ਉਤਾਰ-ਚੜ੍ਹਾਅ ਦੇਖੇ ਹਨ। ਇਕ ਸਫਲ ਕਲਾਕਾਰ, ਜਿਸ ਨੇ ਆਪਣਾ ਕਰੀਅਰ ਰਾਜਨੀਤੀ ਵੱਲ ਮੋੜ ਲਿਆ।’
ਕੈਪਸ਼ਨ ’ਚ ਮੀਕਾ ਸਿੰਘ ਨੇ ਅੱਗੇ ਲਿਖਿਆ, ‘ਮੈਂ ਸੋਚਿਆ ਸੀ ਕਿ ਸੀ. ਐੱਮ. ਬਣਨ ਤੋਂ ਬਾਅਦ ਉਹ ਬਦਲ ਗਏ ਹੋਣਗੇ ਪਰ ਉਹ ਅਜੇ ਵੀ ਉਹੀ ਸ਼ਖ਼ਸ ਹਨ। ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ। ਤੁਹਾਡਾ ਬਹੁਤ ਧੰਨਵਾਦ ਭਾਅ ਜੀ ਆਪਣਾ ਕੀਮਤੀ ਸਮਾਂ ਦੇਣ ਲਈ।’ ਦੱਸ ਦੇਈਏ ਕਿ ਮੀਕਾ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਵੀ ਚਰਚਾ ’ਚ ਹਨ।