by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਪ੍ਰਿੰਸ ਜਾਰਜ ਨਾਮੀ ਸ਼ਹਿਰ 'ਚ ਇਕ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦਾ ਕਹਿਣਾ ਹੈ ਉਨ੍ਹਾਂ ਨੂੰ ਇੱਥੋਂ ਦੀ ਸਪਰੂਸ ਸਟ੍ਰੀਟ ਦੇ 1800-ਬਲਾਕ 'ਤੇ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਸੀ, ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਜੌਹਲ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੌਹਲ ਨੇ ਦਮ ਤੋੜ ਦਿੱਤਾ।
ਪ੍ਰਿੰਸ ਜਾਰਜ ਵਿਚ ਇਹ ਇਸ ਸਾਲ ਤੀਜਾ ਕਤਲ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਸ਼ਹਿਰ ਵਿਚ ਵੱਧ ਰਹੇ ਗੈਂਗ ਸੰਘਰਸ਼ ਦਾ ਸੰਕੇਤ ਹੈ। ਉਥੇ ਹੀ ਗੰਭੀਰ ਅਪਰਾਧ ਯੂਨਿਟ ਦੇ ਜਾਂਚਕਰਤਾ ਇਹ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ ਕਿ ਇਨ੍ਹਾਂ ਵਿਚਕਾਰ ਕਿਨ੍ਹਾਂ ਲੋਕਾਂ ਦਾ ਗਠਜੋੜ ਹੈ ।