by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੈਸ਼ਨੋ ਦੇਵੀ ਸ਼ਰਧਾਲੂਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਹੈਲੀਕਾਪਟਰ ਯਾਤਰਾ ਲਈ ਜਾਅਲੀ ਟਿਕਟ ਦੇ ਕੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਨਈਅਰ ਹਸਨੈਨ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਦੇ ਮਾਧਿਅਮ ਨਾਲ ਆਰਥਿਕ ਅਪਰਾਧ ਸ਼ਾਖਾ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਕੁਝ ਸਾਈਬਰ ਅਪਰਾਧੀ ਆਨਲਾਈਨ ਮਾਧਿਅਮ ਨਾਲ ਤੀਰਥ ਯਾਤਰੀਆਂ ਨੂੰ ਕੱਟੜਾ ਤੋਂ ਵੈਸ਼ਨੋ ਦੇਵੀ ਮੰਦਰ ਲਿਜਾਉਣ ਲਈ ਹੈਲੀਕਾਪਟਰ ਯਾਤਰਾ ਦਾ ਜਾਅਲੀ ਟਿਕਟ ਦੇ ਕੇ ਧਨ ਰਾਸ਼ੀ ਦੀ ਠੱਗੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਟੀਮ ਵਲੋਂ ਖਗੜੀਆ ਜ਼ਿਲ੍ਹੇ ਦੇ ਅਲੌਲੀ ਥਾਣਾ ਅਧੀਨ ਸੁੰਬਾ ਗਾਜੀਧਾਟ ਦੇ ਲਖਪਤੀ ਪਾਸਵਾਨ, ਅਸ਼ੋਕ ਮਿਸਤਰੀ ਅਤੇ ਸੰਤੋਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਮਿਲੀ ਹੈ, ਜਿਨ੍ਹਾਂ ਦੇ ਖਾਤੇ 'ਚ ਠੱਗੀ ਦੀ ਰਾਸ਼ੀ ਭੇਜੀ ਗਈ ਸੀ।