ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜੀ ਟੀ ਰੋਡ ਵੱਲ ਜਾਣ ਵਾਲੇ ਐਲੀਵੇਟਰ ਰੋਡ ਉਤੇ ਲੁੱਟ-ਖੋਹ ਦੀ ਵਾਰਦਾਤ ਹੋਈ। ਲੁੱਟ ਦੇ ਸ਼ਿਕਾਰ ਹੋਏ ਨੌਜਵਾਨ ਅੰਕਿਤ ਵਾਸੀ ਹਿਸਾਰ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜੀ ਟੀ ਰੋਡ ਲਈ ਐਲੀਵੇਟਡ ਰੋਡ ਤੋਂ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਮੋਟਰਸਾਇਕਲ ਉਤੇ ਅੱਗੇ ਆਏ ਦੋ ਨੌਜਵਾਨਾਂ ਵੱਲੋਂ ਪਹਿਲਾਂ ਤਾਂ ਕਾਰ ਨੂੰ ਰੁਕਵਾਇਆ ਗਿਆ ਅਤੇ ਨਾਲ ਹੀ ਪਿਛੋਂ ਵਰਨਾ ਕਾਰ ਵਿੱਚ ਆਏ 8 ਤੋਂ 10 ਨੌਜਵਾਨਂ ਵੱਲੋਂ ਪਹਿਲਾਂ ਦਾ ਹਮਲਾ ਕਰਦਿਆਂ ਕਾਰ ਦੀ ਤੋੜਭੰਨ ਕਰ ਕੇ ਸਾਥੀ ਦਿਲਾਵਰ ਦੇ ਸਿਰ ਉਤੇ ਕੜਾ ਮਾਰਿਆ।
ਇਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗੀ ਤੇ ਉਨ੍ਹਾਂ ਕੋਲੋਂ 20 ਤੋਂ 22 ਹਜ਼ਾਰ ਖੋਹ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਮੌਕੇ ਉਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਫਿਲਹਾਲ ਮੌਕੇ ਉਤੇ ਪਹੁੰਚੇ ਹਾਂ। ਜਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।