by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਗੁਆਂਢੀਆਂ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ’ਤੇ 68 ਸਾਲ ਦੇ ਬਜ਼ੁਰਗ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਪਿਤਾ-ਪੁੱਤਰ ਸਮੇਤ 5 ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਆਂਢੀ ਵਰੁਣਜੀਤ ਸਿੰਘ ਉਸ ਦਾ ਬੇਟਾ ਹਰਪ੍ਰੀਤ ਸਿੰਘ ਸਮੇਤ ਗੁਰਮੀਤ ਸਿੰਘ, ਰਾਕੇਸ਼ ਭੋਲਾ ਅਤੇ ਅਮਰ ਦੇ ਰੂਪ ਵਿਚ ਹੋਈ ਹੈ।
ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਨਿਵਾਸੀ ਦਸਮੇਸ਼ ਨਗਰ ਦੇ ਰੂਪ ਵਿਚ ਹੋਈ ਹੈ, ਜਿਸ ਦੀ ਘਰ ਦੇ ਅੰਦਰ ਹੀ ਆਟੋ ਸਪੇਅਰ ਪਾਰਟਸ ਦਾ ਕੰਮ ਸੀ।ਜਾਣਕਾਰੀ ਅਨੁਸਾਰ ਗੁਆਂਢੀ ਪਿਤਾ-ਪੁੱਤਰ ਨੇ ਨੇੜੇ ਦੇ ਲੋਕ ਇਕੱਠੇ ਕਰ ਕੇ ਪਹਿਲਾਂ ਜ਼ਲੀਲ ਕੀਤਾ ਅਤੇ ਫਿਰ ਜ਼ਬਰਦਸਤੀ ਮੁਆਫ਼ੀ ਮੰਗਵਾਈ। ਇਸ ਗੱਲ ਤੋਂ ਦੁਖ਼ੀ ਹੋ ਕੇ ਰਾਤ ਨੂੰ ਦੁਕਾਨ ਦੇ ਅੰਦਰ ਫ਼ਾਹਾ ਲੈ ਕੇ ਉਸ ਦੇ ਸਹੁਰੇ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।