by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੰਜੀ ਸਾਹਿਬ ਕੋਟਾਂ ਦੇ ਪਿੰਡ ਗਾਜੀਪੁਰ ਦੇ ਨੌਜਵਾਨ ਦੀ ਅਫ਼ਰੀਕਾ ਦੇ ਸ਼ਹਿਰ ਅੰਕਾਰਾ 'ਚ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਸਾਮਣੇ ਆਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਔਜਲਾ ਅਫ਼ਰੀਕਾ ਦੇ ਸ਼ਹਿਰ ਅੰਕਾਰਾ ਵਿਚ ਪਿਛਲੇ 4 ਸਾਲ ਤੋਂ ਰਹਿ ਰਿਹਾ ਸੀ।
ਉਹ ਇਕ ਮੋਟਰ ਗੈਰਾਜ ’ਚ ਮਕੈਨਿਕ ਵਜੋਂ ਕੰਮ ਕਰਦਾ ਸੀ। ਸ਼ਰਨਜੀਤ ਆਪਣੇ ਮੋਟਰਸਾਈਕਲ ’ਤੇ ਕੰਮ ਲਈ ਜਾ ਰਿਹਾ ਸੀ ਤਾਂ ਕਾਰ ਨਾਲ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਰੋ-ਰੋ ਹਾਲੋ ਬੇਹਾਲ ਹੋਇਆ ਪਿਆ ਹੈ।