by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ 'ਚ ਬਾਹਰੋਂ ਆ ਕੇ ਅਜਿਹਾ ਲੱਗਦਾ ਹੈ ਕਿ ਜੇਕਰ ਕੁਝ ਠੰਢਾ ਮਿਲ ਜਾਵੇ ਤਾਂ ਗਰਮੀ ਥੋੜ੍ਹੀ ਘੱਟ ਹੋ ਜਾਵੇਗੀ। ਇਸ ਲਈ ਕਿਉਂ ਨਾ ਕੋਲਡ ਡਰਿੰਕ, ਆਈਸਕ੍ਰੀਮ ਜਾਂ ਕੋਈ ਹੋਰ ਸਾਫਟ ਡਰਿੰਕ ਪੀਣ ਦੀ ਬਜਾਏ ਸ਼ਰਬਤ ਪੀਓ।
- ਗੁਲਾਬ ਦਾ ਸ਼ਰਬਤ
-ਗੁਲਾਬ ਦਾ ਸ਼ਰਬਤ ਬਣਾਉਣ ਲਈ ਇਕ ਪੈਨ ਵਿਚ ਪਾਣੀ ਅਤੇ ਚੀਨੀ ਪਾ ਕੇ ਖੰਡ ਦਾ ਸ਼ਰਬਤ ਬਣਾ ਲਓ।
-ਹੁਣ ਇਸ ਸ਼ਰਬਤ 'ਚ ਗੁਲਾਬ ਜਲ, ਇਲਾਇਚੀ ਪਾਊਡਰ ਅਤੇ ਗੁਲਾਬ ਦੀਆਂ ਪੱਤੀਆਂ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾਓ।
-ਹੁਣ ਇਸ ਮਿਸ਼ਰਣ ਨੂੰ ਫਿਲਟਰ ਕਰੋ ਅਤੇ ਠੰਢਾ ਹੋਣ ਲਈ ਫਰਿੱਜ 'ਚ ਰੱਖ ਦਿਓ।ਪੁਦੀਨੇ ਦਾ ਸ਼ਰਬਤ - ਪੁਦੀਨੇ ਦਾ ਸ਼ਰਬਤ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਮਿਕਸਰ ਵਿੱਚ ਪੁਦੀਨੇ ਦੀਆਂ ਪੱਤੀਆਂ, ਸ਼ਹਿਦ, ਕਾਲੀ ਮਿਰਚ ਪਾਊਡਰ, ਚੀਨੀ ਜਾਂ ਗੁੜ, ਨਮਕ, ਜੀਰਾ ਪਾਊਡਰ ਨੂੰ ਪੀਸ ਲੈਣਾ ਹੈ।
- ਇਮਲੀ ਦਾ ਸ਼ਰਬਤ
-ਇਮਲੀ ਦਾ ਸ਼ਰਬਤ ਬਣਾਉਣ ਲਈ ਇਮਲੀ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ। ਅਗਲੇ ਦਿਨ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਫਿਲਟਰ ਕਰ ਲਓ।
-ਹੁਣ ਇਸ ਇਮਲੀ ਦੇ ਪਾਣੀ ਵਿਚ ਸਵਾਦ ਅਨੁਸਾਰ ਗੁੜ ਜਾਂ ਚੀਨੀ ਪਾਓ ਅਤੇ ਭੁੰਨਿਆ ਹੋਇਆ ਜੀਰਾ ਪਾਊਡਰ ਅਤੇ ਨਮਕ ਵੀ ਪਾ ਦਿਓ।