ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜ ਸਭਾ ਤੋਂ 72 ਸੰਸਦ ਮੈਂਬਰ ਰਿਟਾਇਰਡ ਹੋ ਗਏ ਹਨ। ਸੰਸਦ ਮੈਂਬਰਾਂ ਦੀ ਵਿਦਾਈ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਰਾਜ ਸਭਾ ਮੈਂਬਰਾਂ ਕੋਲ ਕਾਫੀ ਅਨੁਭਵ ਹਨ। ਗਿਆਨ ਤੋਂ ਜ਼ਿਆਦਾ ਅਨੁਭਵ ਦੀ ਤਾਕਤ ਹੁੰਦੀ ਹੈ। ਅਨੁਭਵ ਦਾ ਮਿਸ਼ਰਨ ਹੋਣ ਕਾਰਨ ਗਲਤੀਆਂ ਘੱਟ ਤੋਂ ਘੱਟ ਹੁੰਦੀਆਂ ਹਨ। ਅਨੁਭਵ ਦਾ ਆਪਣਾ ਇਕ ਮਹੱਤਵ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜੋ ਸਾਥੀ ਵਿਦਾਈ ਲੈਣ ਵਾਲੇ ਹਨ, ਉਹ ਜੋ ਅਨੁਭਵ ਦੇ ਗਾਥਾ ਇੱਥੇ ਛੱਡ ਕੇ ਗਏ ਹਨ, ਅਸੀਂ ਵੀ ਸੰਕਲਪ ਲਈਏ ਕਿ ਉਸ ’ਚੋਂ ਜੋ ਵੀ ਉੱਤਮ ਅਤੇ ਸਰਵਸ਼੍ਰੇਸ਼ਠ ਹੈ, ਉਸ ਨੂੰ ਅੱਗੇ ਵਧਾਉਣ ’ਚ ਇਸ ਸਦਨ ਦੀ ਪਵਿੱਤਰ ਥਾਂ ’ਚ ਜ਼ਰੂਰ ਵਰਤੋਂ ਕਰਾਂਗੇ। ਕਦੇ-ਕਦੇ ਸਾਨੂੰ ਲੱਗਦਾ ਹੈ ਕਿ ਅਸੀਂ ਸਦਨ ਨੂੰ ਬਹੁਤ ਕੁਝ ਦਿੱਤਾ ਪਰ ਨਾਲ-ਨਾਲ ਇਸ ਸਦਨ ਨੇ ਵੀ ਸਾਨੂੰ ਬਹੁਤ ਕੁਝ ਦਿੱਤਾ ਹੈ। ਅਸੀਂ ਸਦਨ ਨੂੰ ਦੇ ਕੇ ਜਾਂਦੇ ਹਨ, ਤਾਂ ਉਸ ਤੋਂ ਜ਼ਿਆਦਾ ਲੈ ਕੇ ਵੀ ਜਾਂਦੇ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਆਜ਼ਾਦੀ ਦਾ ਮਹਾਉਤਸਵ ਹੈ। ਸਾਡੇ ਮਹਾਪੁਰਸ਼ਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ। ਹੁਣ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ। ਹੁਣ ਤੁਸੀਂ ਖੁੱਲ੍ਹੇ ਮਨ ਨਾਲ ਇਕ ਵੱਡੇ ਮੰਚ ’ਤੇ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪ੍ਰੇਰਿਤ ਕਰਨਾ ਹੈ, ਉਸ ’ਚ ਯੋਗਦਾਨ ਪਾ ਸਕਦੇ ਹੋ।