by jaskamal
ਨਿਊਜ਼ ਡੈਸਕ : ਅਜ-ਕੱਲ੍ਹ ਦੇ ਦੌਰ ਵਿਚ ਤਰੱਕੀ ਤੇ ਪੈਸੇ ਦੇ ਪਿੱਛੇ ਭੱਜੇ ਲੋਕਾਂ ਨੂੰ ਉੱਚਾ ਉੱਠਣ ਲਈ ਕਿਸੇ ਵੀ ਰਸਤੇ ਨੂੰ ਚੁਣਨਾ ਪਵੇ ਤਾਂ ਉਹ ਘੱਟ ਨਹੀਂ ਕਰਦੇ। ਹਾਲਾਂਕਿ ਉਹ ਰਾਹ ਚੰਗਾ ਹੋਵੇ ਜਾਂ ਮਾੜਾ ਇਨ੍ਹਾਂ ਲੋਕਾਂ ਵੱਲੋਂ ਪ੍ਰਵਾਹ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਹੀ ਕੁਝ ਲੋਕ ਬਾਬੇ-ਪੁਜਾਰੀਆਂ ਦੇ ਝਾਂਸੇ ਵਿਚ ਆ ਕੇ ਅੰਧ ਵਿਸ਼ਵਾਸ ਵਿਚ ਇੰਨੇ ਕੁ ਅੰਨੇ ਹੋ ਜਾਂਦੇ ਹਨ ਕਿ ਰੱਬ ਵੀ ਵਿਸਾਰ ਦਿੰਦੇ ਹਨ।
ਇਸੇ ਤਰ੍ਹਾਂ ਦੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਜੋੜਾ ਪੁਜਾਰੀ ਦੇ ਕਹਿਣ 'ਤੇ ਉਸ ਦੇ ਪੈਰਾਂ 'ਚੋਂ ਪਾਣੀ ਹੀ ਰਿਹਾ ਹੈ। ਹਾਲਾਂਕਿ ਪੁਜਾਰੀ ਉਨ੍ਹਾਂ ਦੇ ਘਰ ਵਿਚ ਆਇਆ ਹੈ ਪਰ ਫਿਰ ਵੀ ਪੁਜਾਰੀ ਉਨ੍ਹਾਂ ਨੂੰ ਹੇਠਾਂ ਬਿਠਾ ਕੇ ਤੇ ਆਪ ਉੱਪਰ ਬੈਠ ਕੇ ਉਨ੍ਹਾਂ ਆਪਣੇ ਪੈਰਾਂ ਵਿਚੋਂ ਪਾਣੀ ਪੀਣ ਲਈ ਕਹਿ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।