ਫੋਰਡ ਸਰਕਾਰ “ਪੁਲਿਸ ਸਰਵਿਸ ਐਕਟ” ਵਿੱਚ ਕਰੇਗੀ ਤਬਦੀਲੀ

by mediateam

19 ਫਰਵਰੀ, ਸਿਮਰਨ ਕੌਰ- (NRI MEDIA) : 

ਟਾਰਾਂਟੋ (ਸਿਮਰਨ ਕੌਰ) : ਓਂਟਾਰੀਓ ਸਰਕਾਰ ਪੁਲਿਸ ਸਰਵਿਸਿਜ਼ ਐਕਟ 'ਚ ਕੁੱਛ ਨਵੀਆਂ ਤਬਦੀਲੀਆਂ ਕਰਨ ਦੀ ਤਿਆਰੀ ਕਰ ਰਹੀ ਹੈ | ਅਸਲ 'ਚ ਵਿਨ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਸ ਦੇ ਸਦਕੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਸਰਕਾਰ ਨੇ ਪੁਲਿਸ ਦੀ ਨਿਗਰਾਨੀ ਹੇਠ ਬਦਲਾਵ ਕਰਨ ਦੀ ਘੋਸ਼ਣਾ ਕੀਤੀ | ਓਥੇ ਹੀ ਮੌਕੇ 'ਤੇ ਅਟਾਰਨੀ ਜਨਰਲ ਕੈਰੋਲੀਨ ਮੁਲਰੋਨੀ ਨੇ ਕਿਹਾ ਕਿ ਓਂਟਾਰੀਓ ਪੁਲਿਸ ਸਰਵਿਸਿਜ਼ ਐਕਟ ਵਿਸ਼ੇਸ਼ ਜਾਂਚ ਯੂਨਿਟ (ਸੀਆਈਆਈਯੂ) ਦੀ ਪ੍ਰਕਿਰਿਆ ਨੂੰ ਮਜਬੂਤ ਕਰੇਗਾ | ਮੁਲਰੋਨੀ ਨੇ ਕਿਹਾ ਕਿ ਕਈ ਅਜਿਹੇ ਕੇਸ ਹਨ ਜਿੱਥੇ ਅਫ਼ਸਰਾਂ ਨੂੰ ਸ਼ੱਕ ਦੇ ਅਧਾਰ 'ਤੇ ਸਮਝਿਆ ਜਾਂਦਾ ਹੈ, ਜਿੱਥੇ ਉਹ ਕਿਸੇ ਦੇ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਜਿਵੇਂ ਕਿ ਨਲੋਕਸੋਨ ਦਾ ਪ੍ਰਬੰਧਨ ਕਰਨਾ ਜਾਂ ਫਿਰ ਸੀ.ਪੀ.ਆਰ | ਉਹਨਾਂ ਕਿਹਾ ਕਿ ਐਸਆਈਯੂ ਦੀ ਜਾਂਚ ਉਨ੍ਹਾਂ ਮਾਮਲਿਆਂ 'ਤੇ ਕੇਂਦਰਿਤ ਹੋਣੀ ਚਾਹੀਦੀ ਹੈ ਜਿੱਥੇ ਅਫਸਰਾਂ ਦਵਾਰਾ ਅਪਰਾਧਿਕ ਆਚਰਨ ਦਾ ਅਸਲ ਖਤਰਾ ਹੈ | ਦਸ ਦਈਏ ਕਿ ਇਸ ਤਬਦੀਲੀ ਦੇ ਤਹਿਤ ਐਸਆਈਯੂ ਨੂੰ 120 ਦਿਨਾਂ ਵਿੱਚ ਆਪਣੀ ਜਾਂਚ ਨੂੰ ਪੂਰਾ ਕਰਨਾ ਪਏਗਾ | ਇਸ 'ਚ ਅਫਸਰਾਂ ਵਿਰੁੱਧ ਸ਼ਿਕਾਇਤਾਂ ਨਾਲ ਨਿਪਟਣ ਲਈ ਇੱਕ ਇਕਾਈ ਵੀ ਬਣਾਈ ਜਾਵੇਗੀ ਅਤੇ ਉਹ ਸ਼ਿਕਾਇਤਾਂ ਪ੍ਰਮੁੱਖ ਸਕੱਤਰਾਂ ਵੱਲੋਂ ਸੁਣੀਆਂ ਜਾਣਗੀਆਂ | ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਇਸ ਬਿੱਲ ਨਵੇਂ ਬਿੱਲ ਨੂੰ ਮੰਗਲਵਾਰ ਨੂੰ ਓਨਟਾਰੀਓ ਵਿਧਾਨ ਸਭਾ ਵਿਚ ਪੇਸ਼ ਕਰੇਗੀ |