ਨਿਊਜ਼ ਡੈਸਕ : ਰਾਜਪੁਰਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਹਵਸ ਦੇ ਭੁੱਖੇ ਜੀਜੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਸਾਲੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਜੀਜੇ ਸਣੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਾਜਪੁਰਾ ਵਾਸੀ ਯੁਸਫ ਰਿਸ਼ਤੇ ’ਚ ਉਸ ਦਾ ਜੀਜਾ ਲੱਗਦਾ ਹੈ।
ਬੀਤੇ ਦਿਨ ਉਸ ਦੇ ਜੀਜੇ ਨੇ ਕਿਸੇ ਬਹਾਨੇ ਉਸ ਨੂੰ ਛੱਤ ’ਤੇ ਬੁਲਾ ਲਿਆ, ਜਿੱਥੇ ਉਸ ਦੇ 2 ਹੋਰ ਸਾਥੀ ਰਾਜਪੁਰਾ ਵਾਸੀ ਗੌਤਮ ਅਤੇ ਅੰਬਾਲਾ ਵਾਸੀ ਗਾਰਾ ਵੀ ਹਾਜ਼ਰ ਸਨ। ਜਿਵੇਂ ਹੀ ਪੀੜਤਾ ਛੱਤ ’ਤੇ ਆਈ ਤਾਂ ਜੀਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਬਰੀ ਉਸ ਦਾ ਮੂੰਹ ਬੰਦ ਕਰ ਦਿੱਤਾ।ਉਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਨੂੰ ਕਿਸੇ ਹੋਟਲ ਦੇ ਕਮਰੇ 'ਚ ਲੈ ਗਏ। ਇੱਥੇ ਜੀਜੇ ਨੇ ਆਪਣੇ ਸਾਥੀਆਂ ਸਣੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਲਹਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।