ਨਿਊਜ਼ ਡੈਸਕ : ਯੂਪੀ ਦੀ ਰਾਜਧਾਨੀ ਲਖਨਊ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਹੁੰ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਇਕ ਖ਼ੌਫ਼ਨਾਕ ਬਦਮਾਸ਼ ਮਾਰਿਆ ਗਿਆ ਹੈ। ਪੁਲਸ ਨੇ ਮਾਰੇ ਗਏ ਬਦਮਾਸ਼ ਦੇ ਸਿਰ ‘ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਤੁਹਾਨੂੰ ਦੱਸ ਦੇਈਏ ਕਿ ਮੁਕਾਬਲੇ 'ਚ ਮਾਰੇ ਗਏ ਬਦਮਾਸ਼ ਦਾ ਨਾਮ ਰਾਹੁਲ ਸਿੰਘ ਸੀ। ਲਖਨਊ ਦੇ ਹਸਨਗੰਜ ਇਲਾਕੇ ‘ਚ ਬਦਮਾਸ਼ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਲਗਾਤਾਰ ਬਦਮਾਸ਼ ਰਾਹੁਲ ਸਿੰਘ ਦੀ ਭਾਲ ਕਰ ਰਹੀ ਸੀ।
ਦੱਸ ਦੇਈਏ ਕਿ ਬਦਮਾਸ਼ ਰਾਹੁਲ ਸਿੰਘ ਅਲੀਗੰਜ ਜਵੈਲਰਜ਼ ਡਕੈਤੀ ਦੇ ਮਾਮਲੇ ‘ਚ ਲੋੜੀਂਦਾ ਸੀ। ਇਸ ਘਟਨਾ 'ਚ ਲੁੱਟ ਦੌਰਾਨ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਲੀਗੰਜ ਕ੍ਰਾਈਮ ਟੀਮ ਨੇ ਹਸਨਗੰਜ ਇਲਾਕੇ ‘ਚ ਬਦਮਾਸ਼ ਨੂੰ ਘੇਰ ਲਿਆ ਤੇ ਜਵਾਬੀ ਕਾਰਵਾਈ ‘ਚ ਬਦਮਾਸ਼ ਮਾਰਿਆ ਗਿਆ। ਧਿਆਨ ਯੋਗ ਹੈ ਕਿ ਯੋਗੀ ਆਦਿਤਿਆਨਾਥ ਅੱਜ (ਸ਼ੁੱਕਰਵਾਰ) ਸ਼ਾਮ 4 ਵਜੇ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਯੂਪੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।