ਪਟਿਆਲਾ : ਪਟਿਆਲਾ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਸਰਕਾਰੀ ਬੱਸਾਂ ਦਾ ਤੇਲ ਚੋਰੀ ਕਰ ਕੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਹ ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਹਨ ਕਿ ਸਰਕਾਰੀ ਬੱਸਾਂ ਵਿਚੋਂ ਤੇਲ ਚੋਰੀ ਕੀਤਾ ਜਾ ਰਿਹਾ ਹੈ। ਚੋਰਾਂ ਨੂੰ ਕਿਸੇ ਅਫਸਰ ਜਾਂ ਕਾਨੂੰਨ ਦਾ ਖੌਫ਼ ਨਹੀਂ ਹੈ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਸ਼ਰੇਆਮ ਚੂਨਾ ਲਗਾਇਆ ਜਾ ਰਿਹਾ ਹੈ।
ਸ਼ਾਹੀ ਸ਼ਹਿਰ ਤੋਂ ਸਰਕਾਰੀ ਬੱਸਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ ਤੋਂ ਨਹੀਂ ਲੱਗਦਾ ਕਿ ਸਰਕਾਰੀ ਚੋਰੀ ਕਰਨ ਵਾਲਿਆਂ ਨੂੰ ਕਿਸੇ ਦਾ ਡਰ ਹੈ। ਪਟਿਆਲਾ 'ਚ ਪੀਆਰਟੀਸੀ ਬੱਸਾਂ 'ਚੋਂ ਤੇਲ ਚੋਰੀ ਹੁੰਦਾ ਦਿਖਾਈ ਦੇ ਰਿਹਾ ਹੈ। ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਰਕਾਰੀ ਬੱਸਾਂ 'ਚੋਂ ਸ਼ਰੇਆਮ ਤੇਲ ਕੱਢਿਆ ਜਾ ਰਿਹਾ ਹੈ। ਪੀਆਰਟੀਸੀ ਦੀ ਐੱਮਡੀ ਪ੍ਰਨੀਤ ਸ਼ੇਰਗਿੱਲ ਨੇ ਕਿਹਾ ਕਿ ਗੱਡੀਆਂ 'ਚੋਂ ਤੇਲ ਕੱਢਣ ਦੀਆਂ ਜੋ ਇਹ ਵੀਡੀਓ ਵਾਇਰਲ ਹੋਈਆਂ ਨੇ ਉਹ ਉਨ੍ਹਾਂ ਦੇ ਮਹਿਕਮੇ ਕੋਲ ਪਹੁੰਚ ਚੁੱਕੀਆਂ ਹਨ।
ਪੀਆਰਟੀਸੀ ਦੀਆਂ ਇਹ ਗੱਡੀਆਂ ਕਿਲੋਮੀਟਰ ਸਕੀਮ ਅਧੀਨ ਹਨ ਪਰ ਇਨ੍ਹਾਂ ਨੂੰ ਡੀਜ਼ਲ ਪੀਆਰਟੀਸੀ ਮਹਿਕਮੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜੇ ਜਾਂਚ 'ਚ ਇਹ ਦੋਸ਼ੀ ਪਾਏ ਗਏ ਤਾਂ ਇਨ੍ਹਾਂ ਦਾ ਠੇਕਾ ਰੱਦ ਕੀਤਾ ਜਾਵੇਗਾ ਤੇ ਜੇ ਹੋ ਸਕੇ ਤੇ ਇਨ੍ਹਾਂ ਖ਼ਿਲਾਫ਼ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ।