by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਗੋਲੀਬਾਰੀ ਦੌਰਾਨ ਇਕ ਰੂਸੀ ਪੱਤਰਕਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੌਲਿਨਾ, ਰਾਜਧਾਨੀ ਕੀਵ ਦੇ ਪੋਡਿਲ ਜ਼ਿਲ੍ਹੇ ਵਿਚ ਰੂਸੀ ਗੋਲੀਬਾਰੀ ਨਾਲ ਹੋਏ ਨੁਕਸਾਨ ਦੇ ਬਾਰੇ ਵਿਚ 'ਰਿਪੋਰਟਿੰਗ' ਕਰ ਰਹੀ ਸੀ ਤੇ ਇਸ ਦੌਰਾਨ ਉਹ ਖ਼ੁਦ ਵੀ ਹਮਲੇ ਦਾ ਸ਼ਿਕਾਰ ਹੋ ਗਈ।
ਬੌਲਿਨਾ ਨਾਲ ਮੌਜੂਦ ਇਕ ਹੋਰ ਨਾਗਰਿਕ ਦੀ ਵੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਬੌਲਿਨਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸੀ ਦੇ 'ਐਂਟੀ-ਕਰੱਪਸ਼ਨ ਫਾਊਂਡੇਸ਼ਨ' ਲਈ ਕੰਮ ਕਰਦੀ ਸੀ। ਅਧਿਕਾਰੀਆਂ ਦੇ ਇਸ ਸੰਗਠਨ ਨੂੰ 'ਅੱਤਵਾਦੀ' ਐਲਾਨ ਕਰਨ ਤੋਂ ਬਾਅਦ ਬੌਲਿਨਾ ਨੂੰ ਰੂਸ ਛੱਡਣਕ ਪਿਆ ਸੀ।