ਪੈਟਰੋਲ-ਡੀਜ਼ਲ ਮਗਰੋਂ PNG ਤੇ CNG ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ

by jaskamal

ਨਿਊਜ਼ ਡੈਸਕ : ਦੇਸ਼ 'ਚ ਪੈਟਰੋਲ ਤੇ ਡੀਜ਼ਲ ਤੋਂ ਬਾਅਦ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਪਾਈਪਡ ਨੈਚੁਰਲ ਗੈਸ (PNG) ਤੇ ਕੰਪਰੈੱਸਡ ਨੈਚੁਰਲ ਗੈਸ (CNG) ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਆਈਜੀਐੱਲ ਨੇ ਅੱਜ ਇਨ੍ਹਾਂ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ। IGL ਨੇ ਦੱਸਿਆ ਹੈ ਕਿ PNG ਦੀ ਕੀਮਤ 'ਚ 1 ਰੁਪਏ ਪ੍ਰਤੀ SCM ਦਾ ਵਾਧਾ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ CNG ਦੀ ਕੀਮਤ 'ਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਕੀਤਾ ਗਿਆ ਹੈ। ਨਵੀਆਂ ਕੀਮਤਾਂ 24 ਮਾਰਚ ਤੋਂ ਲਾਗੂ ਹੋਣਗੀਆਂ।

ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਸੰਕਟ ਕਾਰਨ ਤੇਲ ਦੇ ਨਾਲ-ਨਾਲ ਹੋਰ ਈਂਧਨ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੀਐੱਨਜੀ, ਐੱਲਪੀਜੀ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਪੀਐੱਨਜੀ ਦੀਆਂ ਕੀਮਤਾਂ ਤੋਂ ਪਹਿਲਾਂ ਵਾਧਾ ਹੋਇਆ ਹੈ। ਈਂਧਨ ਦੀਆਂ ਕੀਮਤਾਂ 'ਚ ਇਹ ਵਾਧਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ 'ਚ ਉਛਾਲ ਕਾਰਨ ਹੋ ਰਿਹਾ ਹੈ।