ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਹਾਪੁੜ 'ਚ 34 ਸਾਲਾ ਵਿਅਕਤੀ ਮੁਹੰਮਦ ਇਰਫ਼ਾਨ ਨੂੰ ਉਸ ਦੇ ਵਪਾਰੀ ਸਾਥੀ ਅਤੇ ਦੋਸਤਾਂ ਨੇ ਗਲ਼ਾ ਘੁੱਟ ਕੇ ਮਾਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀਆਂ ਨੇ ਲਾਸ਼ ਦੇ 30 ਟੁੱਕੜੇ ਕਰ ਕੇ ਬੰਜਰ ਜ਼ਮੀਨ 'ਚ ਦਫਨਾ ਦਿੱਤੇ ਸਨ। ਪੁਲਿਸ ਨੇ ਸਰੀਰ ਦੇ ਅੰਗਾਂ ਨੂੰ ਜ਼ਮੀਨ 'ਚੋਂ ਕੱਢਿਆ।
ਪੁਲਿਸ ਨੇ ਦਾਅਵਾ ਕੀਤਾ ਕਿ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਇਰਫਾਨ ਦਾ ਉਸ ਦੇ ਦੋਸਤਾਂ ਨੇ ਕਤਲ ਕਰ ਦਿੱਤਾ। ਟੋਲ ਪਲਾਜ਼ਾ ਕੋਲ ਫਾਸਟੈਗ ਵੇਚਣ ਵਾਲੀ ਆਪਣੀ ਦੁਕਾਨ ਤੋਂ ਘਰ ਨਹੀਂ ਪਰਤਣ 'ਤੇ ਇਰਫਾਨ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦਾ ਦੋਸਤ ਰਾਗਿਬ, ਜੋ ਟੋਲ ਪਲਾਜ਼ਾ ਕੋਲ ਇਕ ਰੈਸਟੋਰੈਂਟ ਵੀ ਚਲਾਉਂਦਾ ਹੈ, ਉਸ ਨੇ ਇਰਫ਼ਾਨ ਦੇ ਬਿਜ਼ਨੈੱਸ 'ਚ ਪੈਸਾ ਲਗਾਇਆ ਸੀ ਅਤੇ ਉਨ੍ਹਾਂ ਨਾਲ ਪਾਰਟਨਰ ਦੇ ਤੌਰ 'ਤੇ ਜੁੜ ਗਿਆ ਸੀ। ਦੋਹਾਂ ਨੇ ਮੁਹੰਮਦ ਆਕਿਬ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਦੁਕਾਨ ਦਾ ਪ੍ਰਬੰਧਨ ਕਰਨ ਲਈ ਕੰਮ 'ਤੇ ਰੱਖਿਆ ਸੀ। ਬਾਅਦ 'ਚ ਦੋਵੇਂ ਪਾਰਟਨਰਾਂ ਵਿਚਾਲੇ ਕੁਝ ਵਿਵਾਦ ਪੈਦਾ ਹੋ ਗਿਆ ਸੀ
ਰਾਗਿਬ ਨੇ ਇਰਫਾਨ ਨੂੰ ਕਿਹਾ ਕਿ ਫਾਸਟੈਗ ਦੀ ਦੁਕਾਨ ਸੌਂਪੇ ਜਾਂ ਪੈਸੇ ਵਾਪਸ ਕਰੇ। ਜਦੋਂ ਇਰਫਾਨ ਨੇ ਇਨਕਾਰ ਕਰ ਦਿੱਤਾ ਤਾਂ ਰਾਗਿਬ ਨੇ ਉਸ ਨੂੰ ਮਾਰਨ ਦਾ ਫ਼ੈਸਲਾ ਕੀਤਾ। ਪੁਲਿਸ ਐਸ.ਐਸ.ਪੀ ਦੀਪਕ ਭੁਕਰ ਨੇ ਕਿਹਾ,"ਇਰਫ਼ਾਨ ਦੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਉਸ ਨੂੰ ਆਖ਼ਰੀ ਵਾਰ ਰਾਗਿਬ ਅਤੇ ਆਕੀਬ ਨਾਲ ਦੇਖਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ । ਪੁਲਿਸ ਨੇ ਰਾਗਿਬ ਅਤੇ ਆਕੀਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਥੀ ਮਾਜਿਦ ਅਲੀ ਨੂੰ ਫੜਨ ਦੀ ਭਾਲ ਕੀਤੀ ਜਾ ਰਹੀ ਹੈ।