by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਵਿੱਖੇ ਪਿੰਡ ਦਫਰਪੁਰ 'ਚ ਇਕ 19 ਸਾਲਾ ਵਿਦਿਆਰਥਣ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ, ਜਿਸਦੀ ਪਛਾਣ ਜਯੋਤੀ ਪੁੱਤਰੀ ਮਹਿੰਦਰ ਪਾਲ ਵਜੋਂ ਹੋਈ ਹੈ। ਏ. ਐੱਸ. ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਜਯੋਤੀ ਰਾਮਗੜ੍ਹ ਵਿਖੇ 12ਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ ਇਸ ਤੋਂ ਪਹਿਲਾਂ ਉਹ ਦੋ ਵਾਰ ਫੇਲ੍ਹ ਹੋ ਚੁੱਕੇ ਸੀ। 12ਵੀਂ ਕਲਾਸ ਦੇ ਪੇਪਰ ਸ਼ੁਰੂ ਸਨ ਅਤੇ ਇਸ ਤੋਂ ਇਕ ਦਿਨ ਪਹਿਲਾਂ ਹੀ ਉਹ ਫੇਲ੍ਹ ਹੋਣ ਦੇ ਡਰ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਅਤੇ ਘਰ ਦੇ ਬਾਥਰੂਮ ਵਿਚ ਫ਼ਾਹਾ ਲਾ ਲਿਆ।
ਉਸ ਦੀ ਛੋਟੀ ਭੈਣ ਨੇ ਦੇਖਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਫੋਨ ਕਰ ਕੇ ਬੁਲਾਇਆ, ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਹ ਜਯੋਤੀ ਨੂੰ ਪੰਚਕੂਲਾ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।