ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਨੂੰ ਰੋਜ਼ਾਨਾ ਦੀ ਖੁਰਾਕ 'ਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਆਮ ਤੌਰ 'ਤੇ ਨਾਨਵੈਜ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਮੀਟ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਆਟਾ ਕਾਰਬੋਹਾਈਡਰੇਟ ਦੇ ਨਾਲ-ਨਾਲ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ ਹੀ ਆਟੇ 'ਚ ਕਈ ਤਰ੍ਹਾਂ ਦੇ ਬੀ ਵਿਟਾਮਿਨ, ਜ਼ਿੰਕ, ਆਇਰਨ ਅਤੇ ਮੈਗਨੀਸ਼ੀਅਮ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਤੁਹਾਡੇ ਸਰੀਰ ਦੀ ਪਾਚਨ ਸ਼ਕਤੀ ਅਤੇ ਪੋਸ਼ਣ ਨੂੰ ਕਈ ਗੁਣਾ ਵਧਾਉਂਦੇ ਹਨ।
ਦੁੱਧ- ਦੁੱਧ ਪੀਣ ਨਾਲ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਵੀ ਮਿਲਦਾ ਹੈ। ਇਹੀ ਕਾਰਨ ਹੈ ਕਿ ਦੁੱਧ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
ਸੁੱਕੇ ਮੇਵੇ ਦਾ ਸੇਵਨ ਕਰੋ- ਜੇਕਰ ਤੁਸੀਂ ਹਰ ਰੋਜ਼ ਕਾਜੂ, ਬਦਾਮ, ਪਿਸਤਾ, ਅਖਰੋਟ ਅਤੇ ਮਖਾਣੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਜੀਵਨ ਵਿੱਚ ਕਦੇ ਵੀ ਪ੍ਰੋਟੀਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ ਇਨ੍ਹਾਂ ਸਾਰੇ ਡਰਾਈ ਫਰੂਟਸ ਨੂੰ ਮਿਲਾ ਕੇ ਰੋਜ਼ਾਨਾ ਖਾਓ ਅਤੇ ਰੋਜ਼ਾਨਾ ਇਕ ਗਲਾਸ ਦੁੱਧ ਵੀ ਪੀਓ।
ਦਹੀਂ ਖਾਓ- ਜਿਹੜੇ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ, ਉਹ ਰੋਜ਼ਾਨਾ ਦੁਪਹਿਰ ਦੇ ਖਾਣੇ 'ਚ ਇਕ ਕਟੋਰੀ ਦਹੀਂ ਖਾਓ |ਇਸ ਨਾਲ ਤੁਹਾਨੂੰ ਪ੍ਰੋਟੀਨ ਮਿਲੇਗਾ ਅਤੇ ਪੇਟ 'ਚ ਠੰਢ ਵੀ ਰਹੇਗੀ।
ਦੇਸੀ ਛੋਲਿਆਂ ਦਾ ਨਾਸ਼ਤਾ ਕਰੋ- ਛੋਲੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜਦੋਂ ਕਿ ਨਾਸ਼ਤੇ 'ਚ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਦਿਨ ਭਰ ਕੰਮ ਕਰਨ ਲਈ ਲਗਾਤਾਰ ਊਰਜਾ ਮਿਲਦੀ ਹੈ। ਇਸ ਲਈ ਰੋਜ਼ਾਨਾ ਨਾਸ਼ਤੇ 'ਚ ਕਾਲੇ ਚਨੇ ਦਾ ਸੇਵਨ ਕਰੋ।