by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਦੱਖਣੀ ਓਕਲਾਹੋਮਾ ਵਿਚ 2 ਵਾਹਨਾਂ ਦੀ ਟੱਕਰ ਵਿਚ 6 ਵਿਦਿਆਰਥੀਆਂ ਦੀ ਮੌਤ ਹੋ ਗਈ। ਓਕਲਾਹੋਮਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਕਲਾਹੋਮਾ ਹਾਈਵੇ ਪੈਟਰੋਲ ਦੀ ਮਹਿਲਾ ਸਾਰਾ ਸਟੀਵਰਟ ਮੁਤਾਬਕ ਵਿਦਿਆਰਥੀਆਂ ਨੂੰ ਲਿਜਾ ਰਿਹਾ ਵਾਹਨ ਟਿਸ਼ੋਮਿੰਗੋ ' ਚ ਇਕ ਹੋਰ ਵਾਹਨ ਨਾਲ ਟਕਰਾ ਗਿਆ।
ਹਾਦਸੇ ਵਾਲੀ ਥਾਂ ਓਕਲਾਹੋਮਾ ਸਿਟੀ ਤੋਂ ਲਗਭਗ 161 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। ਸਟੀਵਰਟ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਵਿਦਿਆਰਥੀਆਂ ਦੀ ਸਹੀ ਉਮਰ ਦਾ ਵੇਰਵਾ ਨਹੀਂ ਸੀ। ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਕਾਲੇ ਰੰਗ ਦੇ ਇਕ ਵਾਹਨ ਨੂੰ ਦਿਖਾਇਆ ਗਿਆ ਹੈ। ਟਿਸ਼ੋਮਿੰਗੋ ਪਬਲਿਕ ਸਕੂਲ ਦੇ ਸੁਪਰਡੈਂਟ ਬੌਬੀ ਵੇਟਮੈਨ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਜ਼ਿਲ੍ਹੇ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਮੌਤ ਨਾਨ 'ਵੱਡਾ ਨੁਕਸਾਨ' ਹੋਇਆ ਹੈ।