by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਹਿਊਸਟਨ ਸ਼ਹਿਰ 'ਚ ਇਕ ਪਾਰਕਿੰਗ ਲਾਟ 'ਚ ਜਨਮਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ 'ਚ 17 ਸਾਲਾ ਇਕ ਬਾਲਗ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦਾ ਕਾਰਨ ਬਣੇ ਝਗੜੇ ਦਾ ਕਾਰਨ ਵੀ ਨਹੀਂ ਪਤਾ ਚੱਲ ਪਾਇਆ ਹੈ। ਉਨ੍ਹਾਂ ਦੱਸਿਆ ਕਿ ਹਸਤਪਾਲ 'ਚ ਦਾਖ਼ਲ 17 ਸਾਲਾ ਇਕ ਬਾਲਗ ਦੀ ਹਾਲਤ ਗੰਭੀਰ ਹੈ ਜਦਕਿ ਬਾਕੀ 2 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸ਼ੈਰੀਫ਼ ਦੇ ਵਿਭਾਗ ਨੇ ਕਿਹਾ ਕਿ ਇਕ ਸਟੂਡੀਊ 'ਚ 16 ਸਾਲਾ ਇਕ ਲੜਕੀ ਦੇ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ ਤਾਂ ਉਸੇ ਦਰਮਿਆਨ ਪਾਕਰਿੰਗ ਲਾਟ 'ਚ ਕਈ ਲੋਕਾਂ ਦਰਮਿਆਨ ਝਗੜਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਾਰਕਿੰਗ ਇਲਾਕੇ ਤੋਂ ਕਾਰਤੂਸ ਦੇ ਕਈ ਖੋਲ ਬਰਾਮਦ ਕੀਤੇ ਗਏ ਹਨ।