ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਪਾਕਿਸਤਾਨੀ ਫ਼ੌਜ ਦੇ ਹਥਿਆਰਾਂ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਤੋਂ ਬਾਅਦ ਹੋਏ ਜ਼ਬਰਦਸਤ ਧਮਾਕਿਅਾ ਨਾਲ ਪੂਰਾ ਸ਼ਹਿਰ ਕੰਬ ਗਿਆ। ਫ਼ੌਜੀ ਅੱਡੇ ਦੇ ਅੰਦਰ ਲੱਗੀ ਅੱਗ ਅਤੇ ਧਮਾਕਿਆਂ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ’ਚ ਥਾਂ-ਥਾਂ ਗੋਲੇ ਡਿੱਗ ਰਹੇ ਸਨ ਅਤੇ ਆਮ ਲੋਕ ਦਹਿਸ਼ਤ ’ਚ ਸਨ।
ਜਾਣਕਾਰੀ ਅਨੁਸਾਰ ਸਿਆਲਕੋਟ ਦੇ ਮਿਲਟਰੀ ਬੇਸ ’ਚ ਕਈ ਧਮਾਕੇ ਹੋਏ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਇਕ ਹਥਿਆਰਾਂ ਦਾ ਭੰਡਾਰਨ ਖੇਤਰ ਹੈ। ਹਰ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਈ ਬਾਹਰੀ ਵਸਤੂ ਪਹਿਲਾਂ ਪਾਕਿਸਤਾਨੀ ਫੌਜ ਦੇ ਸਿਆਲਕੋਟ ਆਰਡਨੈਂਸ ਡਿਪੂ ’ਤੇ ਡਿੱਗੀ, ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਆਰਡਨੈਂਸ ਡਿਪੂ ’ਚ ਇਕ ਤੋਂ ਬਾਅਦ ਇਕ ਕਈ ਵਾਰ ਹੋਏ ਧਮਾਕਿਆਂ ਨਾਲ ਪੂਰਾ ਇਲਾਕਾ ਹਿੱਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਲੋਕ ਘਰਾਂ ’ਚੋਂ ਬਾਹਰ ਆ ਗਏ।