ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ ਦੇ ਸ਼ਹਿਰਾਂ 'ਤੇ ਭਿਆਨਕ ਰੂਸੀ ਫੌਜਾਂ ਵਲੋਂ ਗੋਲੀਬਾਰੀ ਦਰਮਿਆਨ ਕੀਵ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤਬਾਹੀ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪੁਤਿਨ ਨੇ ਆਪਣੀ ਫੌਜ ਦੀ ਤਾਰੀਫ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ।
ਪੁਤਿਨ ਨੇ ਉਤਸ਼ਾਹੀ ਭੀੜ ਨੂੰ ਕਿਹਾ “ਇਸ ਤਰ੍ਹਾਂ ਦੀ ਏਕਤਾ ਲੰਬੇ ਸਮੇਂ ਤੋਂ ਨਹੀਂ ਦੇਖੀ ਗਈ ਸੀ”। ਰੂਸ ਨੂੰ ਵੀ ਜੰਗ ਦੇ ਮੈਦਾਨ ਵਿੱਚ ਉਮੀਦ ਤੋਂ ਵੱਧ ਨੁਕਸਾਨ ਹੋ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕ੍ਰੇਮਲਿਨ 'ਤੇ ਜਾਣਬੁੱਝ ਕੇ "ਮਨੁੱਖੀ ਸੰਕਟ" ਪੈਦਾ ਕਰਨ ਦਾ ਦੋਸ਼ ਲਗਾਇਆ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲ ਵੱਡੇ ਸ਼ਹਿਰਾਂ ਨੂੰ ਘੇਰਾ ਪਾ ਰਹੇ ਹਨ ਅਤੇ ਅਜਿਹੀ ਤਰਸਯੋਗ ਸਥਿਤੀ ਪੈਦਾ ਕਰਨਾ ਚਾਹੁੰਦੇ ਹਨ ਕਿ ਯੂਕਰੇਨ ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਪਵੇ।
ਜ਼ੇਲੇਂਸਕੀ ਨੇ ਰਾਸ਼ਟਰ ਨੂੰ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, “ਇਹ ਪੂਰੀ ਤਰ੍ਹਾਂ ਨਾਲ ਸੋਚਿਆ-ਸਮਝਿਆ ਕਦਮ ਹੈ।” ਉਸ ਨੇ ਮੁੜ ਪੁਤਿਨ ਨੂੰ ਸਿੱਧੇ ਮਿਲਣ ਦੀ ਅਪੀਲ ਕੀਤੀ। ਉਸ ਨੇ ਕਿਹਾ, “ਇਹ ਮਿਲਣ ਦਾ ਸਮਾਂ ਹੈ, ਗੱਲ ਕਰਨ ਦਾ ਸਮਾਂ ਹੈ। ਮੈਂ ਚਾਹੁੰਦਾ ਹਾਂ ਕਿ ਖਾਸ ਕਰਕੇ ਮਾਸਕੋ ਵਿੱਚ ਹਰ ਕੋਈ ਮੇਰੀ ਗੱਲ ਸੁਣੇ।
ਪੁਲਿਸ ਨੇ ਕਿਹਾ ਕਿ ਮਾਸਕੋ ਈਵੈਂਟ ਲਈ ਲੁਜ਼ਨੀਕੀ ਸਟੇਡੀਅਮ ਅਤੇ ਆਲੇ-ਦੁਆਲੇ 200,000 ਤੋਂ ਵੱਧ ਲੋਕ ਮੌਜੂਦ ਸਨ, ਜਿਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ਜਿਵੇਂ "ਮੇਡ ਇਨ ਦ ਯੂਐਸਐਸਆਰ" ਗਾਏ ਜਿਸ ਦੇ ਸ਼ੁਰੂਆਤੀ ਬੋਲ ਸਨ "ਯੂਕਰੇਨ ਐਂਡ ਕ੍ਰੀਮੀਆ, ਬੇਲਾਰੂਸ ਅਤੇ ਮੋਲਡੋਵਾ, ਇਟਸ ਆਲ ਮਾਈ ਕੰਟਰੀ"।